ਜੇਕਰ ਵਿਗਿਆਨ ਅੱਗੇ ਅੜਿੱਕਾ ਬਣੀ ਆਸਥਾ ਤਾਂ ਬਚਣਾ ਹੋਵੇਗਾ ਮੁਸ਼ਕਿਲ

ਨਿਊਯਾਰਕ(ਯੂ. ਐੱਨ.ਆਈ.)- ਦੁਨੀਆ ਭਰ ’ਚ ਕਹਿਰ ਢਾਹ ਰਹੇ ਕੋਰੋਨਾਵਾਇਰਸ ਨਾਲ ਡਾਕਟਰੀ ਅਤੇ ਵਿਗਿਆਨਕ ਤਰੀਕੇ ਨਾਲ ਨਜਿੱਠਣ ਲਈ ਵਿਆਪਕ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ ਪਰ ਕੁਝ ਲੋਕਾਂ ’ਤੇ ਆਸਥਾ ਦਾ ਜਨੂੰਨ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਰੱਬ ਦੁਨੀਆ ਨੂੰ ਇਸ ਮਹਾਮਾਰੀ ਤੋਂ ਨਿਜਾਤ ਦਿਵਾ ਦੇਵੇਗਾ। ਇਕ ਜਗ੍ਹਾ ਵਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਾ ਕੇ ਮਹਾਮਾਰੀ ਨਾਲ ਨਜਿੱਠਣ ਦੇ ਸਰਕਾਰ ਦੇ ਯਤਨਾਂ ਦਾ ਭਾਵੇਂ ਸਾਰੇ ਪ੍ਰਮੁੱਖ ਧਰਮਾਂ ਦੇ ਜ਼ਿਆਦਾਤਰ ਨੇਤਾ ਸਮਰਥਨ ਕਰ ਰਹੇ ਹਨ ਪਰ ਧਾਰਮਿਕ ਅਤੇ ਧਰਮ ਨਿਰਪੱਖ ਸੰਸਥਾਵਾਂ ਦੇ ਕੁਝ ਨੇਤਾ ਅਜਿਹਾ ਨਹੀਂ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਆਸਥਾ ਵਿਗਿਆਨ ਤੋਂ ਵਧ ਕੇ ਹੈ ਅਤੇ ਵਿਸ਼ਾਣੂ ਨੂੰ ਦੂਰ ਭਜਾ ਸਕਦੀ ਹੈ।

ਤਨਜਾਨੀਆ ਦੇ ਰਾਸ਼ਟਰਪਤੀ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਈਸਾ ਮਸੀਹ ਦੇ ਸਰੀਰ ’ਚ ਨਹੀਂ ਰੁਕ ਸਕਦਾ ਹੈ। ਇਸਰਾਈਲ ਦੇ ਸਿਹਤ ਮੰਤਰੀ ਨੇ ਕਰਫਿਊ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਮਸੀਹਾ ਆਉਣਗੇ ਅਤੇ ਤੁਹਾਨੂੰ ਬਚਾਉਣਗੇ। ਇਕ ਵਿਸ਼ਵ ਪੱਧਰੀ ਮੁਸਲਿਮ ਮਿਸ਼ਨਰੀ ਮੁਹਿੰਮ ਨੇ ਸਭਾਵਾਂ ਆਯੋਜਿਤ ਕੀਤੀਆਂ ਅਤੇ ਉਸ ’ਤੇ ਬੀਮਾਰੀ ਫੈਲਾਉਣ ਦਾ ਦੋਸ਼ ਲੱਗਾ।

ਡਿਊਕ ਯੂਨੀਵਰਸਿਟੀ ਦੇ ਧਰਮ ਵਿਗਿਆਨ ਸਕੂਲ ਦੇ ਡੀਨ ਐੱਲ. ਗ੍ਰੇਗਰੀ ਜੌਨਸ ਨੇ ਕਿਹਾ ਕਿ ਜਿਨ੍ਹਾਂ ਗੱਲਾਂ ’ਤੇ ਜ਼ਿਆਦਾ ਧਾਰਮਿਕ, ਸਿਆਸੀ, ਆਸਥਾਵਾਂ ਜ਼ੋਰ ਦਿੰਦੀਆਂ ਹਨ, ਉਨ੍ਹਾਂ ਵਿਚ ਇਕ ਭਾਈਚਾਰੇ ਦੇ ਸਭ ਤੋਂ ਕਮਜ਼ੋਰ ਲੋਕਾਂ ਦੀ ਦੇਖਭਾਲ ਕਰਨਾ ਅਤੇ ਦੂਸਰੇ ਲੋਕਾਂ ਦੀ ਜਾਨ ਬਚਾਉਣ ’ਤੇ ਧਿਆਨ ਕੇਂਦਰਿਤ ਕਰਨਾ ਪ੍ਰਮੁੱਖ ਹੈ।’’ ਈਸਾਈ ਬਹੁਲ ਤਨਜਾਨੀਆ ਦੇ ਰਾਸ਼ਟਰਪਤੀ ਜੋਨ ਮੈਂਗੁਫੁਲੀ ਨੇ ਪਿਛਲੇ ਮਹੀਨੇ ਇਕ ਗਿਰਜਾਘਰ ’ਚ ਆਯੋਜਿਤ ਸਭਾ ’ਚ ਕਿਹਾ ਸੀ ਕਿ ਉਹ ‘‘ਇਥੇ ਆਉਣ ਤੋਂ ਡਰੇ ਨਹੀਂ ਸਨ’’ ਕਿਉਂਕਿ ਆਸਥਾ ਦੇ ਨਾਲ ਵਾਇਰਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।