ਰਿਹਾਇਸ਼ੀ ਕਲੋਨੀ ‘ਤੇ ਡਿੱਗਿਆ ਜਹਾਜ਼, ਘਰਾਂ ਨੂੰ ਲੱਗੀ ਅੱਗ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਯਾਤਰੀ ਜਹਾਜ਼ ਏਅਰਬੱਸ ਏ-320 ਸ਼ੁੱਕਰਵਾਰ ਨੂੰ ਕਰਾਚੀ ਨੇੜੇ ਕ੍ਰੈਸ਼ ਹੋ ਗਿਆ। ਕ੍ਰੈਸ਼ ਹੋਣ ਦੀਆਂ ਕੁਝ ਫੋਟੋਆਂ ਸਾਹਮਣੇ ਆਈਆਂ ਹਨ।

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (Pakistani International Airlines) ਦਾ ਯਾਤਰੀ ਜਹਾਜ਼ ਏਅਰਬੱਸ ਏ-320 ਸ਼ੁੱਕਰਵਾਰ ਨੂੰ ਕਰਾਚੀ ਨੇੜੇ ਕ੍ਰੈਸ਼ (plane crash) ਹੋ ਗਿਆ। ਕ੍ਰੈਸ਼ ਹੋਣ ਦੀਆਂ ਕੁਝ ਫੋਟੋਆਂ ਸਾਹਮਣੇ ਆਈਆਂ ਹਨ। ਜਹਾਜ਼ ਕਰਾਚੀ ਏਅਰਪੋਰਟ ਤੋਂ ਕੁਝ ਦੂਰੀ ‘ਤੇ ਜਿਨਾਹ ਗਾਰਡਨ ਖੇਤਰ ਦੀ ਮਾਡਲ ਕਲੋਨੀ ‘ਚ ਹਾਦਸਾਗ੍ਰਸਤ ਹੋਇਆ।

ਇਸ ਖੇਤਰ ਨੂੰ ਮਲੀਰ ਵੀ ਕਿਹਾ ਜਾਂਦਾ ਹੈ। ਜਿਨ੍ਹਾਂ ਘਰਾਂ ਵਿੱਚ ਜਹਾਜ਼ ਡਿੱਗਿਆ, ਉੱਥੇ ਅੱਗ ਲੱਗ ਗਈ। ਕਈ ਘਰਾਂ ਵਿੱਚੋਂ ਧੂੰਆਂ ਨਿਕਲਦਾ ਨਜ਼ਰ ਆਇਆ। ਪਾਕਿਸਤਾਨ ਮੀਡੀਆ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਬਹੁਤ ਸਾਰੇ ਪਰਿਵਾਰ ਇਨ੍ਹਾਂ ਘਰਾਂ ਵਿੱਚ ਫਸੇ ਹੋਏ ਹਨ। ਕ੍ਰੈਸ਼ ਹੋਣ ਤੋਂ ਬਾਅਦ ਕਰਾਚੀ ਦੀ ਮਾਡਲ ਕਾਲੋਨੀ ਦੇ ਕਈ ਘਰ ਅੱਗ ਦੀਆਂ ਲਪਟਾਂ ‘ਚ ਫਸ ਗਏ।

ਇਹ ਜਹਾਜ਼ ਲਾਹੌਰ ਤੋਂ ਕਰਾਚੀ ਆ ਰਿਹਾ ਸੀ। ਜਹਾਜ਼ ਵਿੱਚ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ। ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਣੇ 98 ਵਿਅਕਤੀ ਸਵਾਰ ਸੀ। 85 ਯਾਤਰੀ ਇਕਾਨਮੀ ਕਲਾਸ ‘ਚ ਸੀ। ਨੌਂ ਯਾਤਰੀ ਬਿਜਨੈੱਸ ਕਲਾਸ ਵਿੱਚ ਸੀ। ਬਾਕੀ ਕਰੂ ਮੈਂਬਰ ਸੀ।

10 ਸਾਲ ਪੁਰਾਣਾ ਸੀ ਜਹਾਜ਼- ਪੀਆਈਏ:

ਪੀਆਈਏ ਦੇ ਬੁਲਾਰੇ ਨੇ ਜੀਓ ਨਿਊਜ਼ ਨੂੰ ਦੱਸਿਆ ਕਿ ਜਹਾਜ਼ 10 ਸਾਲਾ ਇੱਕ ਜਹਾਜ਼ ਸੀ। ਇਸ ਦੇ ਲੈਂਡਿੰਗ ਗੇਅਰ ‘ਚ ਸਮੱਸਿਆ ਆਈ। ਪਾਇਲਟ ਦਾ ਨਾਂ ਸੱਜਾਦ ਗੁੱਲ ਹੈ। ਇਸ ‘ਚ ਇੱਕ ਕੋ-ਪਾਇਲਟ ਸੀ। ਇੱਥੇ ਤਿੰਨ ਏਅਰ ਹੋਸਟੇਸ ਸੀ। ਅਸੀਂ ਮੰਨ ਰਹੇ ਹਾਂ ਕਿ ਕਿਸੇ ਦਾ ਬਚਣਾ ਬਹੁਤ ਮੁਸ਼ਕਲ ਹੈ।