ਬੁਲੇਟ ਮੋਟਰਸਾਈਕਲ ਮਿੰਨੀ ਟਰੱਕ ਨਾਲ ਟਕਰਾਇਆ, ਚਾਲਕ ਔਰਤ ਦੀ ਮੌਕੇ ‘ਤੇ ਮੌਤ

ROAD ACCIDENT
ਫਤਿਆਬਾਦ, (ਪੰਜਾਬੀ ਸਪੈਕਟ੍ਰਮ ਸਰਵਿਸ) : ਫਤਿਆਬਾਦ-ਚੋਹਲਾ ਸਾਹਿਬ ਸੜਕ ‘ਤੇ ਬਾਬਾ ਘੋੜੇ ਸ਼ਾਹ ਦੇ ਸਥਾਨ ਨੇੜੇ ਮੰਗਲਵਾਰ ਸਵੇਰੇ ਬੁੁਲੇਟ ਮੋਟਰਸਾਈਕਲ ਦੀ ਛੋਟੇ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਚਲਾ ਰਹੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚੌਕੀ ਫਤਿਆਬਾਦ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਚੌਕੀ ਫਤਿਆਬਾਦ ਦੇ ਇੰਚਾਰਜ ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਖਡੂਰ ਸਾਹਿਬ ਨਿਵਾਸੀ ਰੁਪਿੰਦਰ ਕੌਰ ਪਤਨੀ ਰੇਸ਼ਮ ਸਿੰਘ ਬੁਲੇਟ ਮੋਟਰਸਾਈਕਲ ਨੰਬਰ ਪੀਬੀ 46 ਐਮ 2702 ‘ਤੇ ਸਵਾਰ ਹੋ ਕੇ ਆਪਣੀ ਭੈਣ ਨੂੰ ਮਿਲਣ ਪਿੰਡ ਜਾਮਾਂਰਾਏ ਜਾ ਰਹੀ ਸੀ। ਫਤਿਆਬਾਦ ਨੇੜੇ ਉਸ ਦੇ ਮੋਟਰਸਾਈਕਲ ਦੀ ਟੱਕਰ ਦੂਜੇ ਪਾਸਿਓਂ ਆ ਰਹੇ ਛੋਟੇ ਟਰੱਕ ਨੰਬਰ ਐੱਚਆਰ 38 ਜੈੱਡ 2845 ਨਾਲ ਹੋ ਗਈ। ਇਸ ਦੌਰਾਨ ਔਰਤ ਦੀ ਘਟਨਾ ਸਥਾਨ ‘ਤੇ ਮੌਤ ਹੋ ਗਈ। ਪੁਲਿਸ ਨੇ ਕਾਨੂੰਨੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ ਜਦੋਂਕਿ ਹਾਦਸੇ ਉਪਰੰਤ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।