ਅਟਾਰੀ ਬਾਰਡਰ ‘ਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਿਆਂ ਬੰਗਾਲਾਦੇਸ਼ੀ ਕਾਬੂ, ਪੁੱਛਗਿੱਛ ਜਾਰੀ

ਅੰਮਿ੍ਤਸਰ: (ਪੰਜਾਬੀ ਸਪੈਕਟ੍ਰਮ ਸਰਵਿਸ)- ਅਟਾਰੀ ਬਾਰਡਰ ‘ਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ਨੂੰ ਫੜਿਆ ਗਿਆ। ਬੰਗਾਲਾਦੇਸ਼ ਦਾ ਰਹਿਣ ਵਾਲਾ ਇਹ ਵਿਅਕਤੀ ਦੇਰ ਰਾਤ ਭਾਰਤ ਤੋਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਸਰਹੱਦ ‘ਤੇ ਸੁਰੱਖਿਆ ਬਲ ਦੇ ਜਵਾਨਾਂ ਨੇ ਉਸ ਨੂੰ ਫੜ ਲਿਆ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੀਐੱਸਐੱਫ ਦੇ ਕੰਪਨੀ ਕਮਾਂਡੈਂਟ ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਅਟਾਰੀ-ਵਾਹਘਾ ਬਾਰਡਰ ਕੋਲ ਐਤਵਾਰ ਦੇਰ ਰਾਤ ਇਕ ਵਿਅਕਤੀ ਫੜਿਆ ਗਿਆ। ਉਹ ਪਾਕਿਸਤਾਨ ‘ਚ ਦਾਖਲ ਹੋਣ ਦੀ ਫਿਰਾਕ ‘ਚ ਸੀ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਫੜ ਲਿਆ।ਬੀਐੱਸਐੱਫ ਦੇ ਕੰਪਨੀ ਕਮਾਂਡੈਂਟ ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਮੁਲਜਮ ਦੀ ਪਛਾਣ ਬੰਗਾਲਾਦੇਸ਼ ਦੇ ਜਿਲ੍ਹਾ ਸ਼ਰੀਯਾਤਪੁਰ ਨਿਵਾਸੀ ਨੈਨ ਮਿਯਾਂਹ ਉਰਫ ਅਬਦੁੱਲਾ ਦੇ ਰੂਪ ‘ਚ ਹੋਈ ਹੈ। ਬੀਐੱਸਐੱਫ ਦੇ ਅਧਿਕਾਰੀ ਉਨ੍ਹਾਂ ਤੋਂ ਪੁੱਛ ਗਿੱਛ ‘ਚ ਜੁੱਟੇ ਹੋਏ ਹਨ। ਦੱਸ ਦੇਈਏ ਕਿ ਭਾਰਤ-ਪਾਕਿਸਤਾਨ ‘ਤੇ ਇਸ ਤਰ੍ਹਾਂ ਦੀ ਮੁਠਭੇੜ ਦੀ ਕੋਸ਼ਿਸ਼ ਦੇ ਮਾਮਲੇ ਪਹਿਲਾਂ ਵੀ ਫੜੇ ਗਏ ਹਨ।
ਅਟਾਰੀ ਬਾਰਡਰ