ਅੰਮ੍ਰਿਤਸਰ ‘ਚ ਇਕ ਬੈਂਕ ਸਮੇਤ ਚਾਰ ਕਾਰਾਂ ਨੂੰ ਲੱਗੀ ਅੱਗ

ਅੰਮ੍ਰਿਤਸਰ, 16 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਅੰਮ੍ਰਿਤਸਰ ਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਬੀਤੇ ਕੁੱਝ ਹੀ ਘੰਟਿਆਂ ਵਿਚ ਇਕ ਬੈਂਕ ਸਮੇਤ ਚਾਰ ਕਾਰਾਂ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀ ਜਾਣਕਾਰੀ ਅਨੁਸਾਰ ਰਈਆ ਨੇੜੇ ਐਚ.ਡੀ.ਐਫ.ਸੀ. ਬੈਂਕ ਦੀ ਬਰਾਂਚ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਸਥਾਨਕ ਅੰਮ੍ਰਿਤਸਰ ਦੇ ਗੋਲ ਬਾਗ ਨੇੜੇ ਤਿੰਨ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਇਕ ਸਵੀਫਟ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਉਸ ਨੂੰ ਅੱਗ ਲੱਗ ਗਈ।