ਕਬੂਤਰ ਮਾਰਨ ਵਾਲੇ ਦੇਸੀ ਕੱਟੇ ਨੂੰ 32 ਬੋਰ ‘ਚ ਬਦਲ ਕੇ ਲੁੱਟ-ਖੋਹ ਕਰਨ ਵਾਲੇ 2 ਕਾਬੂ

ਕੈਪਸ਼ਨ-ਫੜੇ ਗਏ ਦੋਸ਼ੀ ਪੁਲਿਸ ਪਾਰਟੀ ਦੇ ਨਾਲ।
ਲੋਪੋਕੇ,  (ਪੰਜਾਬੀ ਸਪੈਕਟ੍ਰਮ ਸਰਵਿਸ) ਲੋਪੋਕੇ ਪੁਲਿਸ ਨੇ ਕਬੂਤਰ ਮਾਰਨ ਵਾਲੇ ਦੇਸੀ ਕੱਟੇ ਨੂੰ 32 ਬੋਰ ਵਿਚ ਬਦਲ ਕੇ ਲੁੱਟਾ ਖੋਹਾਂ ਕਰਨੇ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਨੌਜਵਾਨ ਇਹਨਾਂ ਹਥਿਆਰਾਂ ਦੀ ਨੋਕ ਤੇ ਲੁਟਾ ਖੋਹਾਂ ਦੀਆਂ ਵਾਰਦਾਤਾਂ ਨੀ ਅੰਜਾਮ ਦਿੰਦੇ ਸੀ ਅਤੇ ਇਸੇ ਨਾਲ ਇਹਨਾਂ ਨੌਜਵਾਨਾਂ ਨੇ ਰਸਤੇ ਵਿਚ ਜਾ ਰਹੇ ਇਕ ਪਰਿਵਾਰ ਨੂੰ ਰੋਕ ਕੇ ਇਹਨਾਂ ਦੇਸੀ ਕੱਟਿਆ ਦੀ ਨੋਕ ਤੇ ਓਹਨਾਂ ਨਾਲ ਲੁੱਟ ਕੀਤੀ। ਜਿਸ ਵਿੱਚ ਇਹਨਾਂ ਨੇ ਔਰਤਾਂ ਦੀਆਂ ਵਾਲੀਆਂ ਅਤੇ ਵਿਅਕਤੀ ਦਾ ਪਰਸ ਖੋਹ ਲਿਆ ਸੀ। ਜਿਸ ਤੋਂ ਬਾਅਦ ਰੌਲਾ ਪੈਣ ਤੇ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।