ਡਾ.ਰਜਤ ਓਬਰਾਏ ਨੇ ਦਾਣਾ ਮੰਡੀ ਰਾਜਾਸਾਂਸੀ ਦਾ ਕੀਤਾ ਨਿਰੀਖਣ

ਰਾਜਾਸਾਂਸੀ: ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਡਾ. ਰਜਤ ਉਬਰਾਏ ਅਤੇ ਸਾਹਿਬ ਸਿੰਘ ਸਕੱਤਰ ਮਾਰਕੀਟ ਕਮੇਟੀ ਚੌਗਾਵਾ ਵਲੋਂ ਦਾਣਾ ਮੰਡੀ ਰਾਜਾਸਾਂਸੀ ਦਾ ਨਿਰੀਖਣ ਕੀਤਾ ਗਿਆ। ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਡਾ. ਰਜਤ ਉਬਰਾਏ ਨੇ ਕਿਸਾਨਾਂ,ਮਜ਼ਦੂਰਾਂ ਅਤੇ ਆੜਤੀਆਂ ਨੂੰ ਸ਼ੋਸ਼ਲ ਡਿਸਟੈਂਸ ਬਣਾਈ ਰੱਖਣ ਲਈ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹਾੜੀ ਦੀ ਫਸਲ ਕਣਕ ਦੇ ਮੰਡੀਕਰਨ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵੱਲੋਂ ਕਣਕ ਦੀ ਖਰੀਦ, ਲਿਫਟਿੰਗ ਅਤੇ ਕੋਰੋਨਾ ਵਾਇਰਸ ਦੇ ਸਾਰੇ ਮਾਪਢੰਡਾਂ ਦਾ ਜਾਇਜ਼ਾ ਲੈਣ ਉਪਰੰਤ ਕਾਰਜ ਸਾਧਕ ਅਫਸਰ ਰਾਜੇਸ਼ ਕੁਮਾਰ ਖੌਸਲਾ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਜਾਰੀ ਕੀਤੀ ਕਿ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਮੰਡੀਆਂ ‘ਚ ਸਾਫ-ਸੁਥਰਾ ਪੀਣ ਵਾਲਾ ਪਾਣੀ,ਹੱਥ ਧੋਣ ਲਈ ਸੈਨੀਟਾਈਜ਼ਰ ਅਤੇ ਪਾਣੀ ਵਾਲੀਆਂ ਟੈਕੀਆਂ ਦਾ ਪ੍ਰਬੰਧ ਕਰਨਾ ਆਦਿ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਵੇ।

ਇਸ ਮੌਕੇ ਆੜ੍ਹਤੀਆਂ ਐਸੋਸ਼ੀਏਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਲਾਲੀ ਨੇ ਡਾ. ਉਬਰਾਏ ਨੂੰ ਮੰਡੀ ਦੀ ਸਥਿਤੀ ਅਤੇ ਮੰਡੀ ਬੋਰਡ ਵਲੋਂ ਕੀਤੇ ਪ੍ਰਬੰਧਾਂ ਤੋਂ ਜਾਣੂ ਕਰਵਾਇਆ।ਇਸ ਸਮੇਂ,ਗੁਰਲਾਲ ਸਿੰਘ ਅਕਾਉਟੈਂਟ,ਹਰਿੰਦਰ ਸਿੰਘ,ਹਰਦਿਆਲ ਸਿੰਘ,ਬਲਵਿੰਦਰ ਸਿੰਘ ਸੈਨਟਰੀ ਇੰਸਪੈਕਟਰ,ਐੱਸ.ਐੱਚ.ਓ. ਮਨਮੀਤਪਾਲ ਸਿੰਘ ਸੰਧੂ,ਏ ਐੱਸ. ਆਈ. ਮੇਜਰ ਸਿੰਘ,ਚੌਕੀ ਇੰਚਾਰਜ ਏ.ਐੱਸ.ਆਈ. ਅਗਿਆਪਾਲ ਸਿੰਘ,ਸਤਿੰਦਰਪਾਲ ਸਿੰਘ ਸਰਪੰਚ ਵਰਨਾਲੀ,ਕੁਲਦੀਪ ਸਿੰਘ ਛੀਨਾ ਸਰਪੰਚ ਵਿਚਲਾ ਕਿਲਾ,ਦਿਲਪ੍ਰੀਤ ਸਿੰਘ ਟੋਨੀ ਸਰਪੰਚ ਬੂਆ ਨੰਗਲੀ,ਵਿੱਪਨ ਕੁਮਾਰ ਕੌਸਲਰ,ਹਰਜੀਤ ਸਿੰਘ,ਹਰਵਿੰਦਰ ਸਿੰਘ ਸਰਪੰਚ ਮੁਗਲਾਣੀ ਕੋਟ ਆਦਿ ਹਾਜ਼ਰ ਸਨ।