ਬੈਂਕ ਦੇ ਸਟਾਫ ਨੂੰ ਬੰਦਕ ਬਣਾ ਕੇ ਲੁੱਟੀ 10 ਲੱਖ ਤੋਂ ਵੱਧ ਦੀ ਰਕਮ

ਚੇਤਨਪੁਰਾ , (ਪੰਜਾਬੀ ਸਪੈਕਟ੍ਰਮ ਸਰਵਿਸ):ਮਜੀਠਾ ਸਬ ਡਵੀਜਨ ਦੇ ਸੋਹੀਆਂ ਕਲਾਂ ਪਿੰਡ ਵਿੱਚ ਮੰਗਲਵਾਰ ਨੂੰ ਤਿੰਨ ਹਥਿਆਰਬੰਦ ਵਿਅਕਤੀਆਂ, ਜਿਨ੍ਹਾਂ ਦੇ ਚਿਹਰੇ ਢੱਕੇ ਸੀ ਨਾ ਇੱਕ ਪ੍ਰਾਈਵੇਟ ਬੈਂਕ ਦੀ ਸਾਖਾ ਤੋਂ 10.92 ਲੱਖ ਰੁਪਏ ਲੁੱਟ ਲਏ।ਪੁਲਿਸ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ 1.20 ਵਜੇ ਵਾਪਰੀ ਜਦੋਂ ਤਿੰਨਾਂ ਵਿਅਕਤੀਆਂ ਨੇ ਬੈਂਕ ਵਿੱਚ ਦਾਖਲ ਹੋ ਕੇ ਸਟਾਫ ਦੇ ਹੱਥਾਂ ਅਤੇ ਪੈਰਾਂ ਨੂੰ ਬੰਨ੍ਹ ਕੇ  ਇੱਕ ਕਮਰੇ ‘ਚ ਨਕਦੀ ਚੋਰੀ ਕਰਨ ਤੋਂ ਪਹਿਲਾਂ ਉਸ ਨੂੰ ਬੰਧਕ ਬਣਾ ਲਿਆ। ਮਜੀਠਾ ਥਾਣੇ ਦੇ ਹਾਊਸ ਅਧਿਕਾਰੀ ਕਪਿਲ ਕੌਸਲ ਨੇ ਦੱਸਿਆ ਕਿ ਘਟਨਾ ਵਾਪਰਨ ਸਮੇਂ ਕੇਵਲ ਬ੍ਰਾਂਚ ਮੈਨੇਜਰ ਕਰਨ ਕੁਮਾਰ ਅਤੇ ਇਕ ਚਪੜਾਸੀ ਲਵਪ੍ਰੀਤ ਸਿੰਘ ਮੌਜੂਦ ਸੀ। ਕੌਸਲ ਨੇ ਦੱਸਿਆ, “ਮੈਨੇਜਰ ਦੇ ਦੱਸਿਆ ਕਿ ਤਿੰਨਾਂ ਵਿਅਕਤੀਆਂ ਨੇ ਦਫਤਰ ਦੇ ਲੜਕੇ ਨੂੰ ਫੜ ਕੇ ਨਕਦੀ ਲੁੱਟਣ ਤੋਂ ਪਹਿਲਾਂ ਉਸ ਨੂੰ ਅਗਵਾ ਕੀਤਾ ਤੇ ਉਸ ਨੇ ਸਾਖਾ ਦੇ ਬਾਹਰ ਚਿੱਟੀ ਕਾਰ ਖੜੀ ਕੀਤੀ ਸੀ।”
ਹੈਰਾਨੀ ਵਾਲੀ ਗੱਲ ਇਹ ਹੈ ਕਿ ਬੈਂਕ ਦੇ ਅੰਦਰ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੇ ਬੈਂਕ ਦੇ ਬਾਹਰ ਕੋਈ ਨਹੀਂ ਸੀ। ਪੁਲਿਸ ਵਲੋਂ ਮੁਲਜਮਾਂ ਦੀ ਪਛਾਣ ਕਰਨ ਦੀ ਕੋਸਸਿਾਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਇਸ ਘਟਨਾ ‘ਚ ਜੇਕਰ ਬੈਂਕ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਬੈਂਕ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ।
ਬੈਂਕ