ਰਾਤ ਦੇ ਹਨੇਰੇ ਵਿੱਚ ਝੋਨੇ ਦਾ ਬੀਜ਼ ਲਿਜਾ ਰਹੇ ਟ੍ਰੈਕਟਰ ਨੇ ਕਾਰ ਨੂੰ ਮਾਰੀ ਟੱਕਰ , ਟ੍ਰੈਕਟਰ ਚਾਲਕ ਮੌਕੇ ਤੋ ਹੋਇਆ ਫਰਾਰ  ਰਾਮਪੁਰਾ ਫੂਲ

3 ਮਈ, (ਪੰਜਾਬੀ ਸਪੈਕਟ੍ਰਮ ਸਰਵਿਸ) ਕਰਫਿਊ ਦੋਰਾਨ ਰਾਤ ਦੇ ਹਨ੍ਹੇਰੇ ਵਿੱਚ ਝੋਨੇ ਦੇ ਬੀਜ਼ ਤੇ ਲੈਡ ਸੀਡਰ ਦੀ ਖਰੀਦ ਕਰਕੇ ਪਿੰਡ ਜਾ ਰਹੇ ਟ੍ਰੈਕਟਰ ਚਾਲਕ ਵੱਲੋ ਸਥਾਨਕ ਫੂਲ ਰੋਡ ਸਥਿਤ ਰਾਮਬਾਗ ਨੇੜੇ ਕਾਰ ਨੂੰ ਟੱਕਰ ਮਾਰ ਦਿੱਤੀ । ਜਿਸ ਨਾਲ ਕਾਰ ਨੁਕਸਾਨੀ ਗਈ ਤੇ ਟ੍ਰੈਕਟਰ ਚਾਲਕ ਮੋਕੇ ਤੋ ਫਰਾਰ ਹੋ ਗਿਆ । ਕਾਰ ਚਾਲਕ ਯਾਦਵਿੰਦਰ ਘਈ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਥਾਨਕ ਆੜ੍ਹਤੀਏ ਪਾਸ ਮੁਨਸ਼ੀ ਦਾ ਕੰਮ ਕਰਦਾ ਹੈ ਤੇ ਹਰ ਰੋਜ਼ ਦੀ ਤਰ੍ਹਾਂ ਰਾਤ ਕਰੀਬ 10 ਵਜੇ ਕੰਮ ਤੋ ਬਾਅਦ ਘਰ ਆਪਣੀ ਕਾਰ ਸਵਿੱਫਟ ਡਿਜਾਇਰ ਪੀ ਬੀ 03 ਬੀ ਬੀ 7931 ਤੇ ਘਰ ਵਾਪਿਸ ਆ ਰਿਹਾ ਸੀ ਕਿ ਸਥਾਨਕ ਰਾਮਬਾਗ ਨੇੜੇ ਸਾਹਮਣੇ ਤੋ ਆ ਰਹੇ ਟ੍ਰੈਕਟਰ ਚਾਲਕ ਜਿਸਦੇ ਟ੍ਰੈਕਟਰ ਪਿੱਛੇ ਹੱਲ ਜਿਹੀ ਵੱਡੀ ਮਸ਼ੀਨਰੀ ਲੱਗੀ ਸੀ ਤੇ ਉਸ ਉੱਪਰ ਬੀਜ ਦੀਆਂ ਤਿੰਨ ਬੋਰੀਆਂ ਰੱਖੀਆਂ ਹੋਈਆਂ ਸਨ । ਟ੍ਰੈਕਟਰ ਚਾਲਕ ਨੇ ਅਣਗਹਿਲੀ ਨਾਲ ਉਸਦੀ ਕਾਰ ਵਿੱਚ ਟੱਕਰ ਮਾਰ ਦਿੱਤੀ  । ਹਾਦਸਾ ਇਹਨਾ ਜਬਰਦਸ਼ਤ ਸੀ ਕਿ ਟ੍ਰੈਕਟਰ ਚਾਲਕ ਉਸਦੀ ਕਾਰ ਨੂੰ ਟ੍ਰੈਕਟਰ ਨਾਲ ਘੜੀਸਕੇ ਦੂਰ ਤੱਕ ਲੈ ਗਿਆ ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਬੂਰੀ ਤਰਾਂ ਭੰਨਿਆਂ ਗਿਆ । ਯਾਦਵਿੰਦਰ ਘਈ ਨੇ ਦੱਸਿਆ ਕਿ ਜਦ ਉਨ੍ਹਾਂ ਟ੍ਰੈਕਟਰ ਚਾਲਕ ਨੂੰ ਟਰੈਕਟਰ ਰੋਕਣ ਲਈ ਕਿਹਾ ਤਾਂ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਗਾਲਾ ਕੱਢਣੀਆਂ ਸੁਰੂ ਕਰ ਦਿੱਤੀਆਂ ਤੇ ਮੌਕੇ ਤੋ ਆਪਣੇ ਸਾਥੀ ਨਾਲ ਫਰਾਰ ਹੋ ਗਿਆ ।  ਉਹਨਾਂ ਤੁਰੰਤ ਇਸਦੀ ਸੂਚਨਾ ਥਾਣਾ ਸਿਟੀ ਰਾਮਪੁਰਾ ਫੂਲ ਵਿਖੇ ਦਿੱਤੀ ਤਾਂ ਤਫਤੀਸ਼ੀ ਅਫਸਰ ਦਰਸ਼ਨ ਸਿੰਘ ਨੇ ਮੌਕੇ ਤੇ ਆਕੇ ਵੇਖਿਆਂ ਤਾਂ ਟ੍ਰੈਕਟਰ ਤੇ ਕੋਈ ਵੀ ਨੰਬਰ ਪਲੇਟ ਵੀ ਨਹੀ ਲੱਗੀ ਸੀ ਉਹਨਾਂ ਮੌਕੇ ਤੇ ਟ੍ਰੈਕਟਰ ਨੂੰ ਥਾਣਾ ਸਿਟੀ ਵਿਖੇ ਖੜਾ ਦਿੱਤਾ ਗਿਆ । ਤਫਤੀਸ਼ੀ ਅਫਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਹੋਏ ਨੁਕਸਾਨ ਸਬੰਧੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ  ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋ ਸੂਬੇ ਅੰਦਰ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ ਫਿਰ ਵੀ ਟ੍ਰੈਕਟਰ ਚਾਲਕ ਕਿਹੜੀ ਫੈਕਟਰੀ ਤੋ ਹੱਲ ਟਾਇਪ ਮਸ਼ੀਨ ਤੇ ਝੋਨੇ ਦੇ ਬੀਜ ਰਾਤ ਦੇ ਹਨ੍ਹੇਰੇ ਵਿੱਚ ਲੈ ਆਇਆ ।