ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐੱਮ ਤੋੜਨ ਵਾਲੇ ਗਰੋਹ ਦੇ 8 ਮੈਂਬਰ ਕਾਬੂ

ਅਟਾਰੀ, (ਪੰਜਾਬੀ ਸਪੈਕਟ੍ਰਮ ਸਰਵਿਸ) – ਪੁਲਿਸ ਥਾਣਾ ਘਰਿੰਡਾ ਨੇ ਬੀਤੇ ਦਿਨੀਂ ਖਾਸਾ ਅੱਡਾ ਵਿਚੋਂ ਐੱਸ.ਬੀ.ਆਈ ਦਾ ਏ.ਟੀ.ਐੱਮ ਤੋੜਨ ਵਾਲੇ ਗਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਦੇ ਕਬਜ਼ੇ ਵਿਚੋਂ ਭੰਨੀ ਗਈ ਏਟੀਐਮ ਮਸ਼ੀਨ ਅਤੇ 11 ਲੱਖ 25 ਹਜ਼ਾਰ ਰੁਪਏ ਦੀ ਰਕਮ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੀ ਪੁਸ਼ਟੀ ਕਰਦਿਆ ਐੱਸ. ਪੀ ਡੀ ਗੌਰਵ ਤੂਰਾ ਨੇ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗਿ੍ਰਫ਼ਤਾਰ ਕਰ ਲਿਆ ਜਾਵੇਗਾ।