ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਦੀ ਵੀਡੀਆ ਹੋਈ ਵਾਇਰਲ

ਔਰਤ ਦੀ ਕੁੱਟਮਾਰ ਸੰਬੰਧੀ ਵਾਇਰਲ ਹੋਈ ਵੀਡੀਓ ’ਚ ਔਰਤ ਦੀ ਹੋ ਰਹੀ ਕੁੱਟਮਾਰ ਤੇ ਹਸਪਤਾਲ ’ਚ ਜੇਰੇ ਇਲਾਜ ਪੀੜਤ।
ਗੁਰਦਾਸਪੁਰ,  (ਪੰਜਾਬੀ ਸਪੈਕਟ੍ਰਮ ਸਰਵਿਸ): ਸੋਸਲ ਮੀਡੀਆ ‘ਤੇ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਆਦਮੀ ਤੇ ਦੋ ਔਰਤਾਂ ਇੱਕ ਹੋਰ ਔਰਤ ਨੂੰ ਬੁਰੀ ਤਰ੍ਹਾਂ ਕੁੱਟ ਰਹੀਆਂ ਹਨ। ਹਮਲਾ ਕਰਨ ਵਾਲਾ ਆਦਮੀ ਔਰਤ ਨੂੰ ਵਾਲਾਂ ਤੋਂ ਖਿੱਚ ਰਿਹਾ ਹੈ ਤੇ ਸੋਟੀ ਨਾਲ ਕੁੱਟ ਰਿਹਾ ਹੈ। ਕੇਸ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਓ ਗੁਰਦਾਸਪੁਰ ਦੇ ਡੇਅਰੀਵਾਲ ਦਰੋਗਾ ਪਿੰਡ ਦੀ ਹੈ, ਜਿੱਥੇ ਪੀੜਤਾ ਕੰਵਲਜੀਤ ਕੌਰ ਨੂੰ ਉਸ ਦਾ ਜੇਠ, ਜੇਠਾਣੀ ਤੇ ਸੱਸ ਕੁੱਟ ਰਹੀਆਂ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕੀਤੀ ਤੇ ਪੀੜਤਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਹਸਪਤਾਲ ਵਿੱਚ ਦਾਖਲ ਪੀੜਤਾ ਕੰਵਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਛੇ ਸਾਲ ਪਹਿਲਾਂ ਹਰਪ੍ਰੀਤ ਸਿੰਘ ਨਿਵਾਸੀ ਡੇਅਰੀਵਾਲ ਦਰੋਗਾ ਨਾਲ ਹੋਇਆ ਸੀ। ਉਹ ਵਿਦੇਸ ਵਿੱਚ ਰਹਿੰਦਾ ਹੈ। ਜਦੋਂ ਉਹ ਪਿਛਲੀ ਵਾਰ ਆਇਆ ਤਾਂ ਦੋਵਾਂ ਦਾ ਆਪਸੀ ਝਗੜਾ ਹੋ ਗਿਆ ਤੇ ਬਾਅਦ ਵਿੱਚ ਪਰਿਵਾਰ ਵਿੱਚ ਬੈਠ ਕੇ ਗੱਲ ਖਤਮ ਹੋ ਗਈ। ਇਹ ਗੱਲ ਇੱਥੇ ਹੀ ਨਹੀਂ ਮੁੱਕੀ, ਕੰਵਲਜੀਤ ਦੇ ਪਤੀ ਦੇ ਵਿਦੇਸ ਜਾਣ ਤੋਂ ਬਾਅਦ ਉਸ ਦੇ ਜੇਠ ਤੇ ਜਠਾਣੀ ਨੇ ਉਸ ਨੂੰ ਪ੍ਰੇਸਾਨ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਸ਼ਿਕਾਇਤ ‘ਚ ਪੀੜਤਾ ਨੇ ਕਿਹਾ ਕਿ ਉਸ ਦਾ ਜੇਠ ਉਸ ‘ਤੇ ਗਲਤ ਨਜਰ ਰੱਖਦਾ ਸੀ। ਜਦੋਂ ਇਸ ਬਾਰੇ ਕੰਵਲਜੀਤ ਨੇ ਆਪਣੀ ਸੱਸ ਤੇ ਪਤੀ ਨੂੰ ਇਹ ਦੱਸਿਆ ਤਾਂ ਕਿਸੇ ਨੇ ਯਕੀਨ ਨਹੀਂ ਕੀਤਾ ਪਰ ਬਾਅਦ ‘ਚ ਇਹ ਗੱਲ ਉਸ ਨੇ ਆਪਣੀ ਭਾਬੀ ਨੂੰ ਦੱਸੀ।ਉਹ ਕੱਲ੍ਹ ਗੱਲ ਕਰਨ ਆਈ ਤਾਂ ਸਭ ਨੇ ਮੈਨੂੰ (ਕੰਵਲਜੀਤ) ਕੁੱਟਣਾ ਸੁਰੂ ਕਰ ਦਿੱਤਾ। ਪੀੜਤਾ ਨਾਲ ਕੁੱਟਮਾਰ ਦਾ ਵੀਡੀਓ ਉਸ ਦੀ ਭਰਜਾਈ ਨੇ ਬਣਾਇਆ। ਪੀੜਤਾ ਨੇ ਕਿਹਾ ਕਿ ਪਹਿਲਾਂ ਵੀ ਉਸ ਨੂੰ ਕਈ ਵਾਰ ਕੁੱਟਿਆ ਗਿਆ ਹੈ। ਹੁਣ ਪੀੜਤਾ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜੇਸ ਕੱਕੜ ਨੇ ਦੱਸਿਆ ਕਿ ਜਦੋਂ ਉਸ ਨੂੰ ਵੀਡੀਓ ਦਾ ਪਤਾ ਚੱਲਿਆ ਤਾਂ ਉਸੇ ਸਮੇਂ ਔਰਤ ਦੇ ਬਿਆਨਾਂ ਮੁਤਾਬਕ ਜਾਂਚ ਸੁਰੂ ਕਰ ਦਿੱਤੀ। ਪੀੜਤ ਔਰਤ ਨੇ ਆਪਣੀ ਜਠਾਣੀ, ਜੇਠ ਤੇ ਸੱਸ ‘ਤੇ ਇਲਜ਼ਾਮ ਲਾਇਆ ਹੈ। ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।