ਕੌਮੀ ਸ਼ਾਹ ਮਾਰਗ 354 ’ਤੇ ਦੋ ਟਰੱਕਾਂ ਦਰਮਿਆਨ ਵਾਪਰਿਆ ਭਿਆਨਕ ਹਾਦਸਾ, ਦੋਹਾਂ ਡਰਾਈਵਰਾਂ ਦੀ ਮੌਤ

ਕਲਾਨੌਰ,  (ਪੰਜਾਬੀ ਸਪੈਕਟ੍ਰਮ ਸਰਵਿਸ)- ਗੁਰਦਾਸਪੁਰ-ਰਮਦਾਸ ਕੌਮੀ ਸਾਹ ਮਾਰਗ 354 ਉਤੇ ਬਲਾਕ ਕਲਾਨੌਰ ਦੇ ਪਿੰਡ ਨੜਾਂਵਾਲੀ ਨੇੜੇ ਦੋ ਟਰੱਕਾਂ ਦਰਮਿਆਨ ਵਾਪਰੇ ਭਿਆਨਕ ਹਾਦਸੇ ‘ਚ ਦੋਹਾਂ ਟਰੱਕਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਦੋਹਾਂ ਟਰੱਕਾਂ ਦਰਮਿਆਨ ਕੌਮੀ ਸਾਹ ਮਾਰਗ ‘ਤੇ ਸਥਿਤ ਪਿੰਡ ਨੜਾਂਵਾਲੀ ਨੇੜੇ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਟਰੱਕ ਗੁਰਦਾਸਪੁਰ ਵਾਲੇ ਪਾਸਿਓ ਤੇ ਦੂਸਰਾ ਟਰੱਕ ਕਲਾਨੌਰ ਤੋਂ ਗੁਰਦਾਸਪੁਰ ਨੂੰ ਜਾ ਰਿਹਾ ਸੀ। ਹਾਦਸੇ ਉਪਰੰਤ ਇੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਸਰਾ ਡਰਾਈਵਰ ਵੀ ਜਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਇਸ ਸੰਬੰਧੀ ਕਲਾਨੌਰ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ।