ਵਿਆਹ ਲਈ ਕੱਪੜੇ ਖਰੀਦਣ ਗਏ ਨੌਜਵਾਨਾਂ ਦੀ ਕਾਰ ਬੇਕਾਬੂ, ਭਿਆਨਕ ਹਾਦਸੇ ‘ਚ ਚਾਰਾਂ ਦੀ ਮੌਤ

ਵਿਆਹ ਲਈ ਕੱਪੜੇ ਖਰੀਦਣ ਲਈ ਗਾਜ਼ੀਨੰਗਲ ਤੋਂ ਵਾਪਸ ਜਾ ਰਹੇ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸੂਰਤ ਮੱਲੀ ਨੇੜੇ ਹੋਇਆ। ਦੋ ਨੌਜਵਾਨਾਂ ਦਿਲਰਾਜ ਤੇ ਜਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲਵਲੀ ਦੀ ਸਿਵਲ ਹਸਪਤਾਲ ਤੇ ਅਰਸ਼ਦੀਪ ਸਿੰਘ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਹਾਦਸਾ ਸੋਮਵਾਰ ਦੇਰ ਰਾਤ ਵਾਪਰਿਆ।

ਬਟਾਲਾ: ਵਿਆਹ ਲਈ ਕੱਪੜੇ ਖਰੀਦਣ ਲਈ ਗਾਜ਼ੀਨੰਗਲ ਤੋਂ ਵਾਪਸ ਜਾ ਰਹੇ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸੂਰਤ ਮੱਲੀ ਨੇੜੇ ਹੋਇਆ। ਦੋ ਨੌਜਵਾਨਾਂ ਦਿਲਰਾਜ ਤੇ ਜਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲਵਲੀ ਦੀ ਸਿਵਲ ਹਸਪਤਾਲ ਤੇ ਅਰਸ਼ਦੀਪ ਸਿੰਘ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਹਾਦਸਾ ਸੋਮਵਾਰ ਦੇਰ ਰਾਤ ਵਾਪਰਿਆ।
ਥਾਣਾ ਕੋਟਲੀ ਸੂਰਤ ਮੱਲੀ ਦੇ ਇੰਚਾਰਜ ਐਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਗਜੀਨੰਗਲ ‘ਚ ਕਾਰ ਰਾਹੀਂ ਕੱਪੜੇ ਖਰੀਦ ਕੇ ਵਾਪਸ ਜਾ ਰਹੇ ਸਨ। ਕੋਟਲੀ ਸੂਰਤ ਮੱਲੀ ਨੇੜੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਭੱਠੀ ‘ਚ ਜਾ ਟਕਰਾਈ।
ਇਸ ਕਾਰਨ ਦਿਲਰਾਜ ਤੇ ਜਸ਼ਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਲਵਲੀ ਤੇ ਅਰਸ਼ਦੀਪ ਦੀ ਮੌਤ ਹਸਪਤਾਲ ਵਿੱਚ ਹੋਈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਟਾਲਾ ਦੇ ਮੋਰਚਰੀ ਵਿੱਚ ਰੱਖਿਆ ਗਿਆ ਹੈ। ਅਰਸ਼ਦੀਪ ਦੀ ਲਾਸ਼ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਵਿੱਚ ਹੈ, ਜਿਸ ਦਾ ਅੱਜ ਪੋਸਟ ਮਾਰਟਮ ਕੀਤਾ ਜਾਵੇਗਾ।