ਜਿਲ੍ਹਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਡਰੋਨ ਰਾਹੀ ਰੱਖੀ ਜਾ ਰਹੀ ਹੈ ਚੱਪੇ ਚੱਪੇ ਤੇ ਨਜਰ

ਡਰੋਨ ਦੀ ਮੱਦਦ ਨਾਲ ਸ਼ੋਸ਼ਲ ਡਿਸਟੈਂਸ ਨਾ ਰੱਖਣ ਤੇ ਕੀਤੇ 3 ਮੁਕੱਦਮੇ ਦਰਜ
ਸ਼੍ਰੀ ਮੁਕਤਸਰ ਸਾਹਿਬ, ਰਾਜਬਚਨ ਸਿੰਘ ਸੰਧੂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਡਰੋਨ ਰਾਂਹੀਂ ਚੱਪੇ ਚੱਪੇ ਪਰ ਨਿਗਰਾਨੀ ਰੱਖੀ ਜਾ ਰਹੀਂ ਹੈ। ਜਿਸ ਤਹਿਤ ਬੁੱਧਵਾਰ ਨੂੰ ਡਰੋਨ ਦੀ ਮੱਦਦ ਨਾਲ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ 3 ਮੁਕੱਦਮੇ ਦਰਜ ਕੀਤੇ ਗਏ। ਜਿੰਨ੍ਹਾਂ ਵਿੱਚੋਂ ਪਹਿਲਾ ਮੁਕੱਦਮਾ ਨੇੜੇ ਬੱਸ ਸਟੈਂਡ ਸਾਲਾਸਰ ਸਵੀਟ ਹਾਊਸ ਮਾਲਕ ਪਿਆਰੇ ਲਾਲ ਪੁੱਤਰ ਮੋਹਨ ਲਾਲ ਵਾਸੀ ਗੋਨਿਆਣਾ ਰੋਡ, ਸ਼੍ਰੀ ਮੁਕਤਸਰ ਸਾਹਿਬ, ਦੂਸਰਾ ਮੁਕੱਦਮਾ ਸੰਦੀਪ ਕਲਾਥ ਹਾਊਸ ਤੁਲਸੀ ਰਾਮ ਵਾਲੀ ਗਲੀ, ਮਾਲਕ ਸੰਦੀਪ ਕੁਮਾਰ ਪੁੱਤਰ ਕਿ੍ਰਸ਼ਨ ਲਾਲ ਵਾਸੀ ਅਬੋਹਰ ਰੋਡ ਗਲੀ ਨੰਬਰ 3, ਸ਼੍ਰੀ ਮੁਕਤਸਰ ਸਾਹਿਬ ਅਤੇ ਤੀਸਰਾ ਮੁਕੱਦਮਾ ਬਰਫ ਵਾਲੇ ਅੱਡੇ ਪਰ, ਮਾਲਕ ਕਿ੍ਰਸ਼ਨ ਕੁਮਾਰ ਪੁੱਤਰ ਗੋਬਿੰਦਰ ਸਿੰਘ ਵਾਸੀ ਪਿੰਡ ਭਾਗਸਰ ਰੋਡ, ਦਾਣਾ ਮੰਡੀ ਸ਼੍ਰੀ ਮੁਕਤਸਰ ਸਾਹਿਬ ਪਰ ਦਰਜ ਹੋਇਆ ਸੀ। ਇੰਨ੍ਹਾਂ ਦੁਕਾਨਾਂ ਪਰ ਲੋਕਾ ਦੀ ਭੀੜ ਬਹੁਤ ਲੱਗੀ ਹੋਈ ਸੀ ਅਤੇ ਇੰਨ੍ਹਾਂ ਦੁਕਾਨਾ ਵਿੱਚ ਸਰੀਰਕ ਦੂਰੀ ਨਹੀ ਬਣਾ ਕੇ ਰੱਖੀ ਗਈ ਤੇ ਇਕੱਠ ਕੀਤਾ ਹੋਇਆ ਸੀ। ਜਿਸ ਕਾਰਨ ਬੀਮਾਰੀ ਫੈਲਣ ਦਾ ਖਤਰਾ ਬਹੁਤ ਜਿਆਦਾ ਸੀ। ਜਿੰਨ੍ਹਾ ਨੇ ਮਾਨਯੋਗ ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਆਧਾਰ ਪਰ ਇੰਨ੍ਹਾਂ ਉਕਤ ਵਿਆਕਤੀਆ ਖਿਲਾਫ ਅ/ਧ 188 ਹਿੰ: ਦੰ: ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।