ਪਾਣੀ ’ਚ ਡੁੱਬਣ ਕਾਰਨ ਬੱਚੇ ਦੀ ਮੌਤ

ਡੇਰਾਬੱਸੀ, (ਪੰਜਾਬੀ ਸਪੈਕਟ੍ਰਮ ਸਰਵਿਸ) :- ਇਥੋਂ ਦੇ ਸੈਕਟਰ 5 ਵਿੱਚ ਪੈਂਦੇ ਪਿੰਡ ਮੀਰਪੁਰ ਦੀ ਬਾਵਾ ਕਲੋਨੀ ਵਿੱਚ ਤਿੰਨ ਸਾਲਾਂ ਦਾ ਬੱਚਾ ਪਾਣੀ ’ਚ ਡੁੱਬ ਗਿਆ ਜਿਸ ਕਾਰਨ ਊਸ ਦੀ ਮੌਤ ਹੋ ਗਈ। ਊਹ ਆਪਣੇ ਘਰ ਦੀ ਛੱਤ ’ਤੇ ਖੇਡਦੇ ਹੋਏ ਘਰ ਦੇ ਨੇੜੇ ਇਕੱਤਰ ਹੋਏ ਮੀਂਹ ਦੇ ਪਾਣੀ ’ਚ ਡਿੱਗ ਪਿਆ ਸੀ। ਬੱਚੇ ਦੀ ਪਛਾਣ ਅਨਮੋਲ ਪੁੱਤਰ ਬਿ੍ਰਜੇਸ਼ ਯਾਦਵ ਵਜੋਂ ਹੋਈ ਹੈ। ਊਹ ਦੁਪਹਿਰ ਵੇਲੇ ਛੱਤ ’ਤੇ ਖੇਡਦਾ ਹੋਇਆ ਲਾਪਤਾ ਹੋ ਗਿਆ ਸੀ ਤੇ ਊਸ ਦੀ ਲਾਸ਼ ਘਰ ਦੇ ਨੇੜੇ ਖੇਤਾਂ ਵਿੱਚ ਖੜ੍ਹੇ ਪਾਣੀ ਵਿਚੋਂ ਮਿਲੀ। ਮੌਕੇ ’ਤੇ ਮੌਜੂਦ ਲੋਕਾਂ ਨੇ ਅਨਮੋਲ ਨੂੰ ਪਾਣੀ ਵਿੱਚੋਂ ਕੱਢ ਕੇ ਡੇਰਾਬੱਸੀ ਦੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਅਨਮੋਲ ਦੇ ਪਿਤਾ ਨੇ ਦੱਸਿਆ ਕਿ ਅਨਮੋਲ ਛੱਤ ਤੇ ਖੇਡਦੇ ਹੋਏ ਹੇਠਾਂ ਗੰਦੇ ਪਾਣੀ ਵਿੱਚ ਡਿੱਗ ਗਿਆ। ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।