ਗ੍ਰਾਮ ਪੰਚਾਇਤ ਵਿਰਕ ਕਲਾਂ ਵੱਲੋਂ ਬਿਨਾਂ ਭੇਦਭਾਵ ਕੀਤਾ ਪਿੰਡ ਦਾ ਵਿਕਾਸ

ਬਿਨ੍ਹਾਂ ਭੇਦਭਾਵ ਪਿੰਡ ਦੇ ਚੱਲ ਰਹੇ ਵਿਕਾਸ ਕਾਰਜ ਦਾ ਦਿ੍ਰਸ।
ਬਠਿੰਡਾ (ਪੰਜਾਬੀ ਸਪੈਕਟ੍ਰਮ ਸਰਵਿਸ ):ਭਾਵੇੰ ਕਿ ਪਿੰਡਾਂ ਦੇ ਵਿਕਾਸ ਦੇ ਬਾਰੇ ਪੰਚਾਇਤਾਂ ਵੱਲੋਂ ਕੀਤੀ ਜਾਂਦੇ ਕੰਮਾਂ ‘ਤੇ ਕਈ ਵਾਰ ਸਵਾਲ ਉੱਠ ਪੈਂਦੇ ਹਨ ਪਰ ਜਿਲ੍ਹਾ ਬਠਿੰਡਾ ਦੇ ਵਿਰਕ ਕਲਾਂ ਦੀ ਗ੍ਰਾਮ ਪੰਚਾਇਤ ਵਲੋਂ ਸਰਪੰਚ ਗੁਰਚਰਨ ਸਿੰਘ ਦੀ ਯੋਗ ਅਗਵਾਈ ਵਿੱਚ ਪਿੰਡ ਦੇ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ। ਸਰਪੰਚ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੇਢ ਸਾਲ ਵਿਚ ਉਨ੍ਹਾਂ ਵੱਲੋਂ ਕੋਟਭਾਈ ਵਾਲਾ ਰਾਹ 12 ਸੌ ਫੁੱਟ, ਸੀਵਰੇਜ ਪਾਇਪ ਦੀ ਮੁਰੰਮਤ,ਪਸ਼ੂ ਹਸਪਤਾਲ,ਖੜਵੰਜੇ, ਰੰਗ ਰੋਗਨ 475 ਆਟਾ ਦਾਲ ਕਾਰਡ ਬਿਨਾਂ ਕਿਸੇ ਭੇਦ ਭਾਵ ਤੋਂ, 3 ਸੌ ਵਿਧਵਾ,ਬੁਢਾਪਾ, ਅੰਗਹੀਣ, ਪੈਨਸ਼ਨਾਂ, ਸਕੂਲ ਵਿੱਚ ਨੌਜਵਾਨਾਂ ਲਈ ਜੰਿਮ, 1500ਫੁੱਟ ਗਲੀ,ਅਨੁਸੂਚਿਤ ਜਾਤੀ ਲਈ ਧਰਮਸਾਲਾ,ਅਣ ਸੁਰੱਖਿਅਤ ਐਲਾਨੀ ਧਰਮਸਾਲਾ ਦੇ ਨਾਲ ਨਵੀਂ ਵਾਲਮੀਕਿ ਧਰਮਸਾਲਾ,ਪ੍ਰਾਇਮਰੀ, ਸੈਕੰਡਰੀ ਸਕੂਲ ਵਿੱਚ ਸਾਫ ਪਾਣੀ ਲਈ ਆਰਓ ਦਾ ਪ੍ਰਬੰਧ,ਬੈਠਣ ਲਈ 51 ਬੈਂਚਾਂ ਦਾ ਪ੍ਰਬੰਧ ਕਰਵਾਇਆ ਗਿਆ।ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਹੀ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਕਰ ਰਹੇ ਹਨ।