ਤੂੜੀ ਬਣਾਉਂਦੇ ਸਮੇਂ ਖੇਤ ਨੂੰ ਲੱਗੀ ਅੱਗ, ਤੂੜੀ ਵਾਲੀ ਮਸ਼ੀਨ ਤੇ ਟਰਾਲੀ ਸੜ ਕੇ ਸੁਆਹ

ਤਲਵੰਡੀ ਸਾਬੋ/ ਸੀਂਗੋ ਮੰਡੀ 30 ਅਪ੍ਰੈਲ (ਪੰਜਾਬੀ ਸਪੈਕਟ੍ਰਮ ਸਰਵਿਸ) -ਵੀਰਵਾਰ ਨੂੰ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ ਵਿਖੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇੱਕ ਕਿਸਾਨ ਆਪਣੇ ਕਣਕ ਦੀ ਤੂੜੀ ਬਣਾ ਰਿਹਾ ਸੀ ਤਾਂ ਉਸ ਦੀ ਤੂੜੀ ਵਾਲੀ ਮਸ਼ੀਨ ਨੂੰ ਅਚਾਨਕ ਅੱਗ ਲੱਗ ਗਈ ਜਿਸ ਵਿੱਚ ਕਿਸਾਨ ਹਰਪ੍ਰੀਤ ਸਿੰਘ ਦੀ ਲੋਨ ਤੇ ਲਈ ਹੋਈ ਤੂੜੀ ਵਾਲੀ ਮਸ਼ੀਨ ਤੇ ਟਰਾਲੀ ਸੜ ਕੇ ਸਵਾਹ ਹੋ ਗਈ। ਅੱਗ ਲੱਗਣ ਦਾ ਕਾਰਨ ਟਰੈਕਟਰ ਵਿਚੋਂ ਨਿਕਲੀ ਚੰਗਿਆੜੀ ਦੱਸਿਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਕਿਸਾਨਾਂ ਨੇ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਜਿਸ ਦਾ ਪਤਾ ਜਦੋਂ ਖ਼ੁਸ਼ਹਾਲੀ ਦੇ ਰਾਖੇ ਰਾਜਿੰਦਰ ਸਿੰਘ ਨੂੰ ਲੱਗਿਆ ਤਾਂ ਉਸ ਨੇ ਹਿੰਮਤ ਨਾਲ ਕਿਸਾਨਾਂ ਨੂੰ ਇਕੱਠਾ ਕਰ ਕੇ ਅੱਗ ਬੁਝਾਉਣ ਦੀ ਤਨਦੇਹੀ ਨਾਲ ਕੋਸ਼ਿਸ਼ ਕੀਤੀ। ਉੱਥੇ ਪੀੜਤ ਕਿਸਾਨ ਹਰਪ੍ਰੀਤ ਸਿੰਘ ਤੇ ਸੁਖਚਰਨ ਸਿੰਘ ਨੇ ਆਪਣੇ ਨੁਕਸਾਨ ਬਾਰੇ ਦੱਸਦਿਆਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਇਸ ਨਾਲ ਕਿਸਾਨ ਸੁਖਚਰਨ ਸਿੰਘ ਦੀ 6 ਏਕੜ ਦੀ ਤੂੜੀ ਤੇ ਤੂੜੀ ਵਾਲੀ ਮਸ਼ੀਨ ਤੇ ਹਰਪ੍ਰੀਤ ਸਿੰਘ ਦੀ ਟਰਾਲੀ ਮੱਚ ਗਈ ਹੈ ਜਿਸ ਨਾਲ ਦੋ ਕਿਸਾਨਾਂ ਦਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ ਜਿਸ ਲਈ ਪੀੜਤਾਂ ਨੇ ਪੰਜਾਬ ਸਰਕਾਰ ,ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।