ਦੇਵ ਸਮਾਜ ਮੰਦਰ ਬਠਿੰਡਾ ਦੀ ਮਲਕੀਅਤ ਦਾ ਵਿਵਾਦ ਮੁੜ ਭਖਿਆ…?

ਦੇਵ ਸਮਾਜ ਮੰਦਿਰ ਬਠਿੰਡਾ ਦੀ ਮੈਨੇਜਰ ਦੇ ਪਰਿਵਾਰਕ ਮੈਂਬਰਾਂ ਨੇ ਵਿਰੋਧੀਆਂ ਤੇ ਲਾਏ ਮਾਨਸਿਕ ਪ੍ਰੇਸ਼ਾਨ ਕਰਨ ਦੇ ਦੋਸ਼

ਮੁੱਖ ਮੰਤਰੀ, ਡੀਜੀਪੀ, ਆਈਜੀ, ਐਸਐਸਪੀ ਅਤੇ ਥਾਣੇਦਾਰ ਨੂੰ ਢਿੱਲੋਂ, ਮਧੂ ਪਰਾਸਰ ,ਨਿਮਾ ਸਮੇਤ ਦੋਸ਼ੀਆਂ ਖਿਲਾਫ ਦਿੱਤੇ ਸਬੂਤ, ਨਹੀਂ ਹੋਈ ਕਾਰਵਾਈ: ਪੀੜਤ ਪਰਿਵਾਰ

ਬਠਿੰਡਾ  12 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਦੇਵ ਸਮਾਜ ਮੰਦਰ ਦੀ ਪ੍ਰਾਪਰਟੀ ਅਤੇ ਪ੍ਰਬੰਧਕ ਦੇਖ ਰੇਖ ਸਮੇਤ ਮਲਕੀਅਤ ਦਾ ਵਿਵਾਦ ਮੁੜ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ ? ਦੇਵ ਸਮਾਜ ਮੰਦਿਰ  ਦੀ ਮੈਨੇਜਰ ਗਿਆਨ ਵਤੀ ਦੇਵ ਦੇ ਪਰਿਵਾਰਕ ਮੈਂਬਰ ਅਨੁਭਵ ਅਤੇ ਆਸਥਾ ਪੁੱਤਰਾਨ ਦੇਵ ਅਨੂਪ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੋਸ਼ ਲਾਏ ਕੇ ਨਿਰਮਲ ਸਿੰਘ ਢਿੱਲੋਂ ਉਸ ਦੀ ਲੜਕੀ ਅਗਨੀਸ ਢਿੱਲੋਂ, ਦਵਿੰਦਰ ਸਿੰਘ ਢਿੱਲੋਂ, ਸਾਥੀ ਮਧੂ ਪ੍ਰਾਸ਼ਰ, ਨਿੰਮਾ ਅਤੇ ਅਨਿਲ ਪਾਂਡੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ,ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ ਜਾ ਰਹੇ ਹਨ, ਜਦੋਂ ਕਿ ਇਨ੍ਹਾਂ ਦਾ ਦੇਵ ਸਮਾਜ ਮੰਦਰ ਨਾਲ ਸਿੱਧਾ ਕੋਈ ਸਬੰਧ ਨਹੀਂ ਅਤੇ ਇਹ ਵਿਅਕਤੀ ਮੰਦਰ ਦੀ ਜਮੀਨ ਜਾਇਦਾਦ ਤੇ ਕਬਜਾ ਕਰਨ ਦੀ ਨੀਅਤ ਨਾਲ ਪ੍ਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ , ਡੀ ਜੀ ਪੀ, ਆਈ ਜੀ ਬਠਿੰਡਾ, ਐਸਐਸਪੀ ਬਠਿੰਡਾ ਸਮੇਤ ਥਾਣਾ ਕੋਤਵਾਲੀ ਦੇ ਥਾਣੇਦਾਰ ਨੂੰ ਮਾਨਸਿਕ ਪ੍ਰੇਸਾਨ ਕਰਨ ਦੇ ਸਾਰੇ ਸਬੂਤ ਵੀਡੀਓ ਆਡੀਓ ਕਾਲਿੰਗ ਵੀ ਦਿੱਤੇ ਗਏ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਜਿਸ ਕਰਕੇ ਉਨ੍ਹਾਂ ਦੀ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਹੈ, ਮਜਬੂਰਨ ਉਨ੍ਹਾਂ ਨੂੰ ਪ੍ਰੈੱਸ ਦੇ ਰੂਬਰੂ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਢਿੱਲੋਂ ਨੇ ਪਹਿਲਾਂ ਵੀ ਦੇਵ ਸਮਾਜ ਮੰਦਰ ਦੇ ਸੈਕਟਰੀ ਤੋਂ ਪਿਸਤੌਲ ਦੀ ਨੋਕ ਤੇ ਅਸਤੀਫਾ ਲਿਆ ਸੀ ਅਤੇ ਇਸ ਨੂੰ ਦੇਵ ਸਮਾਜ ਦੀ ਮੈਂਬਰਸ਼ਿੱਪ ਤੋਂ ਵੀ ਕੱਢ ਦਿੱਤਾ ਸੀ ਅਤੇ ਇਹ ਵਿਅਕਤੀ ਪ੍ਰਾਪਰਟੀ ਤੇ ਨਾਜਾਇਜ਼ ਕਬਜ਼ੇ ਦੀ ਨੀਅਤ ਨਾਲ ਸਾਜਿਸ਼ ਰਚ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਬਠਿੰਡਾ ਅਦਾਲਤ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵੀ ਕੇਸ ਦਾਇਰ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਏ ਕੇ ਇਨ੍ਹਾਂ ਵਿਅਕਤੀਆਂ ਨੇ ਸਾਜ਼ਿਸ਼ ਤਹਿਤ ਦੇਵ ਸਮਾਜ ਮੰਦਰ ਦੀ ਕਰੋੜਾਂ ਰੁਪਏ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦੀ ਵੀ ਸਾਜਿਸ਼ ਰਚੀ, ਜਿਸ ਦੇ ਸਬੂਤ ਨੱਥੀ ਹਨ ,ਇੱਥੋਂ ਤੱਕ ਕਿ ਇਹ ਵਿਅਕਤੀ ਹੁਣ ਦੇਵ ਸਮਾਜ ਮੰਦਰ ਦੀਆਂ ਦੁਕਾਨਾਂ ਦਾ ਵੀ ਕਿਰਾਇਆ ਧੱਕੇ ਨਾਲ ਵਸੂਲ ਰਹੇ ਹਨ, ਜਦੋਂ ਕਿ ਇਨ੍ਹਾਂ ਦਾ ਕੋਈ ਹੱਕ ਨਹੀਂ ਬਣਦਾ। ਇਸ ਸਬੰਧੀ ਐਸਐਸਪੀ ਨਾਨਕ ਸਿੰਘ ਨੂੰ ਨਿੱਜੀ ਤੌਰ ਤੇ ਮਿਲ ਕੇ ਵੀ ਅਪੀਲ ਕੀਤੀ ਪਰ ਉਹ ਵੀ ਕਿਸੇ ਵੀ ਤਰ੍ਹਾਂ ਨਾਲ ਕਾਰਵਾਈ ਕਰਨ ਤੋਂ ਪਿੱਛੇ ਹਟ ਗਏ, ਗਿਆਨ ਵਤੀ ਦੇਵ ਦੇ ਪੋਤਰੇ ਅਤੇ ਪੋਤੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ, ਜਿਸ ਦੀ ਜ ਿੰਮੇਵਾਰੀ ਜ ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਜਦੋਂ ਥਾਣਾ ਕੋਤਵਾਲੀ ਦੇ ਥਾਣੇਦਾਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਹਰ ਦਰਖਾਸਤ ਤੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਂਦੀ ਹੈ, ਦੂਜੀ ਧਿਰ ਨੂੰ ਹਮਾਇਤ ਕਰਨ ਜਾਂ ਕਾਰਵਾਈ ਨਾ ਕਰਨ ਦੇ ਦੋਸ਼ ਬੇਬੁਨਿਆਦ ਹਨ। ਇਸ ਮੌਕੇ ਪ੍ਰੈੱਸ ਕਾਨਫਰੰਸ ਵਿੱਚ ਬਠਿੰਡਾ ਸ਼ਹਿਰ ਦੇ ਪ੍ਰਸਿੱਧ ਆਰਟਿਸਟ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਨੇ ਪੀੜਤ ਪਰਿਵਾਰ ਦੀ ਹਮਾਇਤ ਕਰਦਿਆਂ ਨਿਰਮਲ ਸਿੰਘ ਢਿੱਲੋਂ ਪਾਰਟੀ ਨੂੰ ਦੋਸ਼ੀ ਦੱਸਦੇ ਹੋਏ ਪੁਲਸ ਪ੍ਰਸ਼ਾਸਨ ਤੋਂ ਠੋਸ ਕਾਰਵਾਈ ਦੀ ਮੰਗ ਕੀਤੀ ।