ਪਰਾਲੀ ਨਾਲ ਭਰੀ ਟਰੈਕਟਰ – ਟਰਾਲੀ ਨੂੰ ਲੱਗੀ ਅੱਗ

ਜੈਤੋ, 17 ਮਈ (ਪੰਜਾਬੀ ਸਪੈਕਟ੍ਰਮ ਸਰਵਿਸ)- ਸਬਡਵੀਜ਼ਨ ਜੈਤੋ ਦੇ ਪਿੰਡ ਚੈਨਾ ਵਿਖੇ ਲੰਘੀ ਰਾਤ ਨੂੰ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰੈਕਟਰ -ਟਰਾਲੀ ਨੂੰ ਅਚਾਨਕ ਲੱਗੀ ਅੱਗ ਕਰਨ ਕਰੀਬ ਦੋ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਪਤਾ ਲੱਗਿਆ ਹੈ। ਟਰੈਕਟਰ -ਟਰਾਲੀ ਚਾਲਕ ਗੁਰਤੇਜ ਸਿੰਘ ਨੇ ਭਰੇ ਮਨ ਨਾਲ ਦੱਸਿਆ ਹੈ ਕਿ ਲੰਘੀ ਰਾਤ ਨੂੰ ਉਹ ਪਿੰਡ ਕੋਟਲੀ ਦੇ ਕੋਠਿਆਂ ਤੋਂ ਪਿੰਡ ਕਰੀਰਵਾਲੀ-ਚੈਨਾ ਰੋਡ ‘ਤੇ ਆ ਰਿਹਾ ਸੀ ਕਿ ਰਸਤੇ ਵਿਚ ਪੈਂਦੇ ਬਿਜਲੀ ਟਰਾਸਫਾਰਮ ‘ਚੋ ਨਿਕਲੇ ਚੰਗਿਆੜੀਆਂ ਨਾਲ ਪਾਰਲੀ ਵਾਲੀਆਂ ਗੱਠਾਂ ਨੂੰ ਅਚਾਨਕ ਅੱਗ ਪੈ ਗਈ ‘ਤੇ ਵੇਖਦਿਆ ਹੀ ਵੇਖਦਿਆ ਅੱਗ ਨੇ ਭਿਅੰਕਰ ਰੂਪ ਧਾਰਨ ਕਰ ਲਿਆ। ਪ੍ਰੰਤੂ ਉਸ ਨੇ ਹਿੰਮਤ ਤੇ ਦਲੇਰੀ ਨਾਲ ਪਿੰਡ ਚੈਨਾ ਲੰਘਾ ਕੇ ਪਿੰਡ ਭਗਤੂਆਣਾ ਵਾਲੀ ਸਾਈਡ ‘ਤੇ ਖਾਲੀ ਖੇਤ ਵਿਚ ਟਰੈਕਟਰ -ਟਰਾਲੀ ਲੈ ਗਿਆ ਤੇ ਜਲਦੀ ਨਾਲ ਟਰੈਕਟਰ ਨੂੰ ਟਰਾਲੀ ਨਾਲੋ ਵੱਖ ਕੀਤਾ। ਜਦ ਕਿ ਅੱਗ ਦੀ ਲਾਟਾਂ ਨੂੰ ਵੇਖ ਕੇ ਪਿੰਡ ਵਾਲਿਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਕਾਫ਼ੀ ਜੱਦੋ ਜਹਿਦ ਕਰਦਿਆ ਪਾਣੀ ਦੀਆਂ ਬਾਲਟੀਆਂ ਭਰ-ਭਰਕੇ ਅੱਗ ਪਾਉਣ ਲੱਗੇ ਅਤੇ ਇਕ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ। ਉਕਤ ਅੱਗ ਦੇ ਚਲਦਿਆ ਜਾਨੀ ਨੁਕਸਾਨ ਹੋਣ ਤੋਂ ਬਚਾਊ ਰਿਹਾ ਪ੍ਰੰਤੂ ਟਰਾਲੀ ਸਮੇਤ ਟਾਇਰ ਸੜ ਗਏ ਅਤੇ ਗੱਠਾਂ ਵੀ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।