ਬਠਿੰਡਾ, (ਪੰਜਾਬੀ ਸਪੈਕਟ੍ਰਮ ਸਰਵਿਸ): ਸੂਬੇ ‘ਚ ਲੌਕਡਾਊਨ ਤੇ ਕਰਫਿਊ ਦੌਰਾਨ ਵੀ ਨਸ਼ੇ ਦੀ ਤਸਕਰੀ ਧੜੱਲੇ ਨਾਲ ਚਲ ਰਹੀ ਹੈ। ਇਸ ਦੌਰਾਨ ਸੂਬਾ ਪੁਲਿਸ ਨੂੰ ਕਈ ਕਾਮਯਾਬੀਆਂ ਵੀ ਮਿਲੀਆਂ ਹਨ। ਹੁਣ ਬਠਿੰਡਾ ਪੁਲਿਸ ਨੇ ਦੋ ਨਸਾ ਤਸਕਰਾਂ ਨੂੰ 19 ਕੁਇੰਟਲ ਚੋਰਾ ਪੋਸਤ ਨਾਲ ਗਿ੍ਰਫ਼ਤਾਰ ਕੀਤਾ ਹੈ। ਦੱਸ ਦਈਏ ਕਿ ਦੋਵੇਂ ਆਪਣੇ ਹਰਿਆਣਾ ਨੰਬਰ ਦੇ ਟੈਂਕਰ ਵਿੱਚ 200 ਥੈਲੇ ਆਟੇ ਦੇ ਹੇਠਾਂ ਨਸ਼ਾ ਲੁਕਾ ਕੇ ਲੈ ਜਾ ਰਹੇ ਸੀ। ਬਠਿੰਡਾ ਦੇ ਪਿੰਡ ਜੀਦਾ ਰੋਡ ‘ਤੇ ਪੁਲਿਸ ਨੇ ਨਾਕੇਬੰਦੀ ਦੌਰਾਨ ਦੋਵੇਂ ਨਸਾ ਤਸਕਰਾਂ ਨੂੰ ਕਾਬੂ ਕੀਤਾ। ਇਨ੍ਹਾਂ ਕੋਲੋਂ ਪੁਲਿਸ ਨੇ ਨਸੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕੀਤੀ।ਇਸ ਬਾਰੇ ਜਾਣਕਾਰੀ ਦਿੰਦੀਆਂ ਇੰਸਪੈਕਟਰ ਜਰਨਲ ਆਫ ਪੁਲਿਸ ਨੇ ਕਿਹਾ ਕਿ ਦੋਵੇਂ ਨਸਾ ਤਸਕਰ ਫਿਰੋਜਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦਾ ਨਾਂ ਪਰਮਜੀਤ ਸਿੰਘ ਤੇ ਗੁਰਮੀਤ ਸਿੰਘ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਤੇ ਪਹਿਲਾਂ ਹੀ ਐਨਡੀਪੀਸੀ ਐਕਟ ਤਹਿਤ ਕਈ ਕੇਸ ਦਰਜ ਹਨ, ਫਿਲਹਾਲ ਪੁਲਿਸ ਨੇ ਦੋਵਾਂ ਨਸਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।