ਬਠਿੰਡਾ ‘ਚ ਹੋਈ ਇਕ ਕਰੋੜ ਦੀ ਚੋਰੀ

ਬਠਿੰਡਾ, 17 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) -ਬਠਿੰਡਾ ਦੇ ਮਾਡਲ ਟਾਊਨ ਫੇਸ 3 ਵਿੱਚ ਸੋਨਾ ਅਤੇ ਨਗਦੀ ਸਮੇਤ ਤਕਰੀਬਨ ਇੱਕ ਕਰੋੜ ਰੁਪਏ ਦੀ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਵਿੱਚ ਜੁੱਟ ਗਈ ਹੈ। ਜਾਣਕਾਰੀ ਅਨੁਸਾਰ ਮਾਡਲ ਟਾਊਨ ਫੇਜ਼ 3 ਵਿੱਚ ਰਹਿਦਾ ਇੱਕ ਪਰਿਵਾਰ ਕੁਝ ਦਿਨਾਂ ਤੋਂ ਬਾਹਰ ਗਿਆ ਹੋਇਆ ਸੀ ਅਤੇ ਉਸ ਕੋਠੀ ਵਿੱਚ ਰਹਿ ਰਹੇ ਕਿਰਾਏਦਾਰ ਵੀ ਚਲੇ ਗਏ ਸਨ ਤਾਂ 13 ਅਤੇ 14 ਤਰੀਕ ਦੀ ਰਾਤ ਨੂੰ ਚੋਰ ਆਏ ਅਤੇ ਉਨ੍ਹਾਂ ਨੇ ਪਹਿਲਾਂ ਸੀਸੀਟੀਵੀ ਕੈਮਰੇ ਤੋੜੇ ਅਤੇ ਉਸ ਤੋਂ ਬਾਅਦ ਸੋਨਾ ਅਤੇ ਨਕਦੀ ਚੋਰੀ ਕਰਕੇ ਚਲੇ ਗਏ ਅਤੇ ਜਦ 16 ਤਰੀਕ ਦੀ ਰਾਤ ਨੂੰ ਕਿਰਾਏਦਾਰ ਘਰ ਪਹੁੰਚੇ ਤਾਂ ਉਨ੍ਹਾਂ ਨੇ ਸਾਮਾਨ ਖਿੱਲਰਿਆ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਫਿੰਗਰ ਪ੍ਰਿੰਟ ਲੈਣ ਤੋ ਬਾਅਦ ਜਾਂਚ ਵਿੱਚ ਜੁੱਟ ਗਈ ਹੈ।