ਬਲਾਕ ਰਾਮਪੁਰਾ ਦੀਆਂ ਮੰਡੀਆਂ ਵਿੱਚ ਬਾਰਦਾਨੇ ਅਤੇ ਲਿਫ਼ਟਿੰਗ ਦੀ ਘਾਟ ਰੜਕਣ ਲੱਗੀ: ਫੌਜੀ ਜੇਠੂਕੇ 

ਬਠਿੰਡਾ,ਚਾਉਕੇ,27ਅਪ੍ਰੈਲ(ਗੁਰਪ੍ਰੀਤ ਖੋਖਰ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਬਿਮਾਰੀ ਨੂੰ ਲੈ ਕੇ ਜੋ ਕਿਸਾਨਾਂ ਦੀ ਫਸਲ ਖਰੀਦਣ ਨੂੰ ਲੈ ਕੇ ਫੁਰਮਾਨ ਜਾਰੀ ਕੀਤੇ ਗਏ ਸਨ ਕਿ ਸੋਸਲ ਡਿਸਟੈਸ ਨੁੰ ਧਿਆਨ ਚ ਰੱਖਦੇ ਹੋਏ ਕਿਸੇ ਵੀ ਕਿਸਾਨ ਵੀਰ ਨੁੰ ਦਾਣਾ ਮੰਡੀਆਂ ਚ ਰਾਤ ਨਹੀਂ ਗੁਜਾਰਨੀ ਪਵੇਗੀ ਪਰ ਕੈਪਟਨ ਸਰਕਾਰ ਦੇ  ਉਨ੍ਹਾਂ ਸਾਰੇ ਵਾਅਦਿਆ ਦੀ ਉਸ ਸਮੇਂ ਹਵਾ ਨਿਕਲਦੀ ਨਜ਼ਰ ਆਉਂਦੀ ਹੈ ਜਦੋਂ ਅਫ਼ਸਰਾਂ ਦੀ ਨਲਾਇਕੀ ਕਰਕੇ  ਕਿਸਾਨ ਛੇ ਸੱਤ ਦਿਨਾਂ ਤੋਂ ਮੰਡੀਆਂ ਵਿੱਚ ਰਾਤਾਂ ਕੱਟਣ ਲਈ ਮਜਬੂਰ ਹਨ ਜਦੋਂ ਕਿ ਇੰਸਪੈਕਟਰ ਰੋਜ਼ਾਨਾ ਬੋਲੀ ਲਾਉਣ ਦੀ ਬਜਾਏ ਇੱਕ ਦਿਨ ਸੰਨ ਛੱਡ ਕੇ ਮੰਡੀਆਂ ਵਿੱਚ ਗੇੜਾ ਮਾਰ ਰਹੇ ਹਨ ਅਤੇ ਨਮੀ ਦਾ ਬਹਾਨਾ ਲਾ ਕੇ ਕਣਕ ਖਰੀਦ ਕਰਨ ਤੋਂ ਟਾਲ ਮਟੋਲ ਕਰ ਰਹੇ ਹਨ ਕਿਸਾਨ ਆਗੂ ਨੇ ਕਿਹਾ ਕਿ ਕਣਕ ਦੀ ਫ਼ਸਲ ਦੇਰੀ ਨਾਲ ਵਿਕਣ ਕਰਕੇ ਕਿਸਾਨਾਂ ਵਲੋਂ ਅਗਲੀ ਫਸਲ ਨਰਮਾ ਅਤੇ ਝੋਨੇ ਦੀ ਫਸਲ ਬੀਜਣ  ਲਈ ਚਿੰਤਤ ਦਿਖਾਈ ਦੇ ਰਹੇ ਹਨ ਕਿਉਕਿ ਅਜੇ ਤੱਕ ਕੈਪਟਨ ਸਰਕਾਰ ਨੇ ਝੋਨੇ ਦੀ ਲਵਾਈ ਦੀ ਤਰੀਕ ਵੀ ਤੈਅ ਨਹੀਂ ਕੀਤੀ ਹੁਣ ਕਿਸਾਨ ਜਿੰਨੇ ਮੰਡੀਆਂ ਵਿੱਚ ਕਣਕ ਵੇਚਣ ਲਈ ਫਿਕਰਮੰਦ ਹਨ ਉਨੇ ਅਗਲੀ ਫ਼ਸਲ ਬੀਜਣ ਲਈ ਵੀ ਓਨੇ ਹੀ ਚਿੰਤਤ ਹਨ ਕਿਸਾਨ ਆਗੂ ਨੇ ਕਿਹਾ ਕਿ  ਬੇਸ਼ੱਕ ਕੁਝ ਮੰਡੀਆਂ ਵਿੱਚ ਕਣਕ ਦੀ ਬੋਲੀ ਲੱਗ ਰਹੀ ਹੈ ਪਰ ਉਥੇ  ਲਿਫਟਿੰਗ ਤੇ ਬਾਰਦਾਨੇ ਦੀ ਘਾਟ ਰੜਕਣ ਲੱਗ ਗਈ ਹੈ ਜਿਸ ਕਰਕੇ ਮੰਡੀਆਂ ਵਿਚ ਬੈਠੇ ਕਿਸਾਨਾਂ ਲਈ ਫਿਕਰਮੰਦੀ ਉਸ ਸਮੇਂ ਹੋਰ ਵਧ ਜਾਂਦੀ ਹੈ ਜਦੋਂ ਬੇਮੌਸਮੀ ਬਾਰਸ਼ ਦੀ ਸੰਭਾਵਨਾ ਪੈਦਾ ਹੁੰਦੀ ਹੈ  ਕਿਉਕਿ ਬੀਤੇ ਕੱਲ੍ਹ ਰਾਮਪੁਰਾ ਮੰਡੀ ਚ ਭਾਰੀ ਗੜੇਮਾਰੀ ਹੋਈ ਅਤੇ ਮਾਰਕੀਟ ਕਮੇਟੀ ਵੱਲੋਂ ਵੀ  ਦਾਣਾ ਮੰਡੀਆਂ ਵਿੱਚ ਪੂਰੇ ਪ੍ਰਬੰਧ ਦੇ ਅਖ਼ਬਾਰੀ ਬਿਆਨ ਹੀ ਰਹਿ ਗਏ ਹਨ ਮੰਡੀਆਂ ਚ ਕੋਈ  ਖਾਸ ਪ੍ਰਬੰਧ ਨਹੀਂ ਕੀਤੇ ਗਏ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਣਕ ਦੀ ਖਰੀਦ ਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕਿਸਾਨ ਅਗਲੀ ਫਸਲ ਲਈ ਤਿਆਰੀ  ਕਰ ਸਕਣ।ਇਸ ਸਮੇਂ ਉਨ੍ਹਾਂ ਨਾਲ ਅਮਰ ਸਿੰਘ ਖਾਲਸਾ ਦਰਸ਼ਨ ਸਿੰਘ ਬਿੱਲੂ ਭਗਵਾਨ ਸਿੰਘ ਭੋਲਾ ਗੋਦੀ ਰਾਮ ਆਦਿ ਹਾਜ਼ਰ ਸਿੰਘ