ਰਜਬਾਹੇ ‘ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ

ਤਲਵੰਡੀ ਸਾਬੋ/ ਸੀਂਗੋ ਮੰਡੀ (ਪੰਜਾਬੀ ਸਪੈਕਟ੍ਰਮ ਸਰਵਿਸ) – ਉਪ ਮੰਡਲ ਤਲਵੰਡੀ ਸਾਬੋ ਦੇ ਹਰਿਆਣਾ ਨਾਲ ਲੱਗਦੇ ਪਿੰਡ ਫੱਤਾਬਾਲੂ ਵਿਚ ਇਕ ਵਿਦਿਆਰਥੀ ਦੀ ਪਾਣੀ ਪੀਣ ਸਮੇਂ ਬੰਬਰ ਖੇਡੇ ਰਜਵਾਹੇ ਵਿਚ ਡੁੱਬਣ ਨਾਲ ਮੌਤ ਹੋ ਗਈ ।ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਜਗਸੀਰ ਸਿੰਘ ਅਤੇ ਸਰਪੰਚ ਰਛਪਾਲ ਸਿੰਘ ਨੇ ਦੱਸਿਆ ਕੇ ਮਿ੍ਰਤਕ ਜਸਪ੍ਰੀਤ ਸਿੰਘ (18) ਆਪਣੇ ਪਿਤਾ ਕਰਮਜੀਤ ਸਿੰਘ ਨਾਲ ਉਸ ਦੀ ਪੜ੍ਹਾਈ ਦੀਆਂ ਕਿਤਾਬਾਂ ਲੈਣ ਦੋ ਸਾਈਕਲਾਂ ਤੇ ਸਵਾਰ ਹੋ ਕੇ ਕਲਾਲਵਾਲਾ ਨੂੰ ਜਾ ਰਹੇ ਸਨ ਅਚਾਨਕ ਜਦੋਂ ਵਿਦਿਆਰਥੀ ਨੂੰ ਪਾਣੀ ਦੀ ਤੇ ਲੱਗੀ ਤਾਂ ਉਹ ਸੂਏ ਵਿੱਚ ਪਾਣੀ ਪੀਣ ਹੀ ਲੱਗਾ ਸੀ ਕਿ ਉਸ ਦਾ ਪੈਰ ਤਿਲਕ ਗਿਆ ਤੇ ਉਹ ਸੂਏ ਵਿੱਚ ਡੁੱਬ ਗਿਆ ਜਿਸ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸੂਚਨਾ ਬੁਲਾਈ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਦੋ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ ਜਾਂਚ ਅਧਿਕਾਰੀ ਹੌਲਦਾਰ ਸਤਨਾਮ ਸਿੰਘ ਨੇ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਮਿ੍ਰਤਕ ਦੇ ਵਾਰਸਾਂ ਦੇ ਬਿਆਨਾਂ ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।