ਸੇਵਾ ਕੇਂਦਰ ਬਣ ਰਹੇ ਹਨ ਦੁਵਿਧਾ ਕੇਂਦਰ , ਲੋਕ ਪ੍ਰੇਸ਼ਾਨ , ਪ੍ਰਸ਼ਾਸਨ ਚੁੱਪ 

ਕੋਰੋਨਾ ਵਾਇਰਸ ਦੇ ਨਾਲ ਨਾਲ ਗਰਮੀ ਦਾ ਖ਼ਤਰਾਂ  ਵੀ ਹੈ ਆਮ ਲੋਕਾ ਨੰੂ

ਰਾਮਪੁਰਾ ਫੂਲ (ਗੁਰਪ੍ਰੀਤ ਖੋਖਰ)- ਕੋਰੋਨਾ ਵਾਇਰਸ ਕਾਰਨ ਸਰਕਾਰ ਵੱਲੋਂ ਕਰਫਿਊ ਖ਼ਤਮ ਕਰਕੇ ਸਿਰਫ ਲਾਕਡਾਉਨ ਲਗਾਕੇ ਲੋਕਾ ਨੰੂ ਸਰਕਾਰ ਵੱਲੋਂ ਜ਼ਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਸਰਕਾਰ ਵੱਲੋ ਸਰਕਾਰੀ ਸੁਵਿਧਾਂ , ਦਫਤਰ ਆਦਿ ਵਿਖੇ ਦਫਤਰੀ ਕਾਮਿਆਂ ਵਿੱਚ ਕੀਤੀ 50 ਪ੍ਰਤੀਸ਼ਤ ਕਟੋਤੀ ਆਮ ਲੋਕਾ ਲਈ ਸਿਰਦਰਦ ਬਣੀ ਹੋਈ ਹੈ । ਜਿਸਦੀ ਤਾਜ਼ਾ ਮਿਸ਼ਾਲ ਸਥਾਨਕ ਨਗਰ ਕੋਸ਼ਲ ਦਫਤਰ ਵਿਖੇ ਬਣੇ ਸੇਵਾ ਕੇਂਦਰ ਵਿਖੇ ਵੇਖਣ ਨੰੂ ਮਿਲੀ ਜਿਥੇ ਆਮ ਲੋਕ ਆਪਣੇ ਕੰਮਾਂ ਲਈ ਆਉਂਦੇ ਹਨ ਪਰ ਕੇਂਦਰ ਅੰਦਰ ਕਰਮਚਾਰੀਆਂ ਦੀ ਘਾਟ ਕਾਰਨ ਸੇਵਾ ਕੇਂਦਰ ਦੇ ਅੰਦਰ ਇੱਕ ਜਾਂ ਦੋ ਵਿਆਕਤੀਆਂ ਤੋ ਵੱਧ ਨਹੀ ਜਾਣ ਦਿੱਤਾ ਜਾਂਦਾ ਜਿਸ ਕਾਰਨ ਸੇਵਾ ਕੇਂਦਰ ਦੇ ਬਾਹਰ ਲੋਕਾ ਦੀ ਭੀੜ ਲੱਗ ਜਾਂਦੀ ਹੈ । ਇਸ ਤਰ੍ਹਾਂ ਦਾ ਹੀ ਲਾਪਰਵਾਹੀ ਬੈਂਕਾਂ ਤੇ ਹੋਰ ਸਰਕਾਰੀ ਦਫਤਰਾਂ ਅੱਗੇ ਵੇਖਣ ਨੰੂ ਮਿਲਦੀ ਹੈ । ਜਿਸ ਨਾਲ ਜਿਥੇ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ ਉਥੇ ਹੀ ਕੜਾਕੇ ਦੀ ਗਰਮੀ ਕਾਰਨ ਲੋਕਾ ਨੰੂ ਹੋਰ ਬਿਮਾਰੀਆਂ ਤੇ ਲੂਅ ਲੱਗਣ ਦਾ ਡਰ ਵੀ ਬਣਿਆ ਹੋਇਆ ਹੈ।