ਸੜਕ ਹਾਦਸੇ ਵਿੱਚ ਪਿਉ ਪੁੱਤ ਦੀ ਮੌਤ

ਭੀਖੀ, ( ਕਮਲ ਕਾਂਤ ) ਸਥਾਨਕ ਬੁਢਲਾਡਾ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਪਿਤਾ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਜਲ੍ਹਿੇ ਦੇ ਪਿੰਡ ਬੀਰ ਕਲਾਂ ਦੇ ਰਹਿਣ ਵਾਲੇ ਜੀਤ ਸਿੰਘ ਪੁੱਤਰ ਰੁਲਦੂ ਸਿੰਘ (40) ਅਤੇ ਉਸ ਦਾ ਬੇਟਾ ਸ਼ਿੰਦਾ ਸਿੰਘ (14) ਬੁਢਲਾਡਾ ਨੇੜਲੇ ਪਿੰਡ ਅਹਿਮਦਪੁਰ ਵੱਲ ਮੋਟਰਸਾਇਕਲ ਤੇ ਜਾ ਰਹੇ ਸਨ ਜਿਵੇਂ ਹੀ ਉਹ ਬੁਢਲਾਡਾ ਰੋਡ ਤੇ ਫਰਮਾਹੀ ਰੋਡ ਕੋਲ ਪੁੱਜੇ ਤਾਂ ਇੱਕ ਟਰੈਕਟਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਉਕਤ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਰਾਮਫਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ਾਂ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।