ਅੱਠ ਜਿਲ੍ਹਿਆਂ ‘ਚ ਕਿਸਾਨਾਂ ਨੇ ਤੋੜਿਆ ਕਰਫਿਊ, ਕੈਪਟਨ ਸਰਕਾਰ ਖਿਲਾਫ ਕੱਢੀ ਭੜਾਸ

ਚੰਡੀਗੜ੍ਹ, 30 ਅਪ੍ਰੈਲ (ਪੰਜਾਬੀ ਸਪੈਕਟ੍ਰਮ ਸਰਵਿਸ): ਸੂਬੇ ਭਰ ਦੇ ਕਿਸਾਨ ਰਾਜ ਸਰਕਾਰ ਖਿਲਾਫ ਮੈਦਾਨ ‘ਚ ਨਿੱਤਰੇ। ਕੋਰੋਨਾਵਾਇਰਸ ਤੇ ਫਸਲ ਦੇ ਮੰਡੀਕਰਨ ਪ੍ਰਬੰਧਾਂ ਤੋਂ ਪ੍ਰੇਸ਼ਨ ਕਿਸਾਨਾਂ ਨੇ ਰਾਜ ਦੇ 8 ਵੱਖ-ਵੱਖ ਜਿਲ੍ਹਿਆਂ ਤੇ 277 ਪਿੰਡਾਂ ‘ਚ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਤੇ ਮਜਦੂਰਾਂ ਨੇ ਸਰਕਾਰ ਖਿਲਾਫ ਜੰਮ ਕੇ ਆਪਣੀ ਭੜਾਸ ਕੱਢੀ ਤੇ ਨਾਅਰੇਬਾਜੀ ਕੀਤੀ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਸਰਕਾਰ ਤੋਂ ਕਣਕ ਤੇ ਲਾਏ ਵੈਲਿਊ ਕੱਟ ਨੂੰ ਹਟਾਉਣ, 200 ਰੁਪਏ ਪ੍ਰਤੀ ਕੁਇੰਟਲ ਕਣਕ ਤੇ ਬੋਨਸ ਦੇਣ ਤੇ ਮੰਡੀਆਂ ‘ਚ ਫਸਲ ਦੀ ਖਰੀਦ ਦੇ ਪ੍ਰਬੰਧਾਂ ਨੂੰ ਠੀਕ ਕਰਨ ਲਈ ਸਰਕਾਰ ਅੱਗੇ ਮੰਗ ਰੱਖੀ।