ਗਿਆਨ ਸਾਗਰ ਹਸਪਤਾਲ ਵਿੱਚ ਦੱਬੀਆਂ ਲਾਸ਼ਾਂ ਦਾ ਮਾਮਲਾ ਦੁਬਾਰਾ ਭਖਿਆ 

ਕਾਰਵਾਈ ਨਾ ਕਰਨ ਤੇ ਪ੍ਰਸ਼ਾਸਨ ਨੂੰ ਸੰਘਰਸ਼ ਕਰਨ ਦੀ ਦਿੱਤੀ ਚਿਤਾਵਨੀ

ਬਨੂੜ (ਰਜਿੰਦਰ ਸਿੰਘ,ਕੰਬੋਜ)ਬਨੂੜ ਨੇੜੇ ਸਥਿਤ ਗਿਆਨ ਸਾਗਰ ਹਸਪਤਾਲ ਵਿੱਚ ਬੇਰਹਿਮੀ ਨਾਲ ਦੱਬੀਆਂ ਲਾਸ਼ਾਂ ਦਾ ਮਾਮਲਾ ਦੁਆਰਾ ਗਰਮਾਉਂਦਾ ਨਜ਼ਰ ਆ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਦਮਦਮੀ ਟਕਸਾਲ ਰਾਜਪੁਰਾ ਦੇ ਮੁੱਖੀ ਭਾਈ ਬਰਜਿੰਦਰ ਸਿੰਘ ਪਰਵਾਨਾ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਅਤੇ ਮਨੁੱਖੀ ਅਧਿਕਾਰ ਮੰਚ ਦੇ ਜ਼ਿਲ੍ਹਾ ਪ੍ਰਧਾਨ ਅਸੋਕ ਸ਼ਰਮਾ ਨੇ ਦੱਸਿਆ ਕਿ18 ਮਾਰਚ 2020 ਨੂੰ ਗਿਆਨ ਸਾਗਰ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਗ੍ਰੇਵੀਯਾਰਡ ਛੱਡ ਕੇ ਹੋਸਟਲ ਦੇ ਵਿੱਚਕਾਰ 14-15 ਲਾਸ਼ਾਂ ਨੂੰ ਬੇਰਹਿਮੀ ਨਾਲ ਦਬਾਉਣ ਦਾ ਮਾਮਲਾ ਗਰਮਾਇਆ ਸੀ ਜਿਸ ਦੇ ਚੱਲਦਿਆਂ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ ਮੈਨੇਜਮੈਂਟ ਦੇ ਖ਼ਿਲਾਫ਼ ਧਰਨਾ ਵੀ ਲਗਾਇਆ ਗਿਆ ਸੀ ਇਸ ਤੋਂ ਬਾਅਦ ਤਿੰਨੋਂ ਜਥੇਬੰਦੀਆਂ ਵੱਲੋਂ ਐਸ.ਡੀ.ਐਮ ਰਾਜਪੁਰਾ ਨੂੰ ਇਸ ਦੀ ਜਾਂਚ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ ਗਿਆ ਸੀ ਲੋਕਡਾਊਨ ਦਾ ਬਹਾਨਾ ਬਣਾਉਂਦਿਆਂ ਹੋਇਆ ਐੱਸ. ਡੀ.ਐੱਮ ਰਾਜਪੁਰਾ ਟੀ ਬੈਨਿਟ ਵੱਲੋਂ ਕੋਈ ਜਾਂਚ ਨਹੀਂ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਉਨ੍ਹਾਂ ਦੀ ਬਦਲੀ ਹੋ ਗਈ ਹੈ ਨਵ ਨਿਯੁਕਤ ਐਸ ਡੀ ਐਮ ਰਾਜਪੁਰਾ ਨੂੰ ਤਿੰਨੋਂ ਜਥੇਬੰਦੀਆਂ ਵੱਲੋਂ ਦੁਬਾਰਾ ਮੰਗ ਪੱਤਰ ਦਿੱਤਾ ਜਾਵੇਗਾ ।
ਮੰਗ ਪੱਤਰ ਵਿੱਚ ਤੈਅ ਸਮੇਂ ਤੋਂ ਬਾਅਦ ਦਿੱਤਾ ਜਾਵੇਗਾ ਵੱਡਾ ਧਰਨਾ
ਮਨੁੱਖੀ ਅਧਿਕਾਰ ਮੰਚ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਦੁਬਾਰਾ ਤੋਂ ਇਸ ਦੀ ਜਾਂਚ ਕਰਵਾਉਣ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਪਰੰਤੂ ਉਸ ਵਿੱਚ ਇੱਕ ਸਮੇਂ ਦੀ ਸੀਮਾ ਤੈਅ ਕੀਤੀ ਜਾਵੇਗੀ ਕਿ ਇੰਨੇ ਦਿਨਾਂ ਦੇ ਅੰਦਰ ਅੰਦਰ ਇਸ ਦੀ ਜਾਂਚ ਕੀਤੀ ਜਾਵੇ ਜੇਕਰ ਇਸ ਸਮੇਂ ਦੇ ਅੰਦਰ ਇਸ ਦੀ ਜਾਂਚ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ ਪੂਰੇ ਪੰਜਾਬ ਪੱਧਰ ਉੱਤੇ ਡੀ.ਸੀ ਦਫਤਰ ਪਟਿਆਲਾ ਦੇ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ।
ਲਾਸ਼ਾਂ ਕਢਾਉਣ ਲਈ ਸਰਕਾਰ ਨਾਲ ਮੱਥਾ ਲਾਉਣ ਨੂੰ ਤਿਆਰ -ਨੰਡਿਆਲੀ
ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਦਾ ਕਹਿਣਾ ਹੈ ਕਿ ਗਿਆਨ ਸਾਗਰ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਕਿਤੇ ਇਸ ਬੇਬਾਗੀ ਹਰਕਤ ਲਈ ਮੈਨੇਜਮੈਂਟ ਕਸੂਰਵਾਰ ਹੈ ਇਸ ਹਰਕਤ ਦੀ ਸਜ਼ਾ ਮੈਨੇਜਮੈਂਟ ਨੂੰ ਮਿਲਣੀ ਚਾਹੀਦੀ ਹੈ ਅਤੇ ਮੈਨੇਜਮੈਂਟ ਦੇ ਮੈਂਬਰਾਂ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਜੇਕਰ ਕਿਸੇ ਸੂਰਤ ਵਿੱਚ ਇਹ ਮਾਮਲਾ ਦਰਜ ਨਹੀਂ ਹੁੰਦਾ ਜਾਂ  ਕੋਈ ਸਰਕਾਰ ਜਾਂ ਸਰਕਾਰ ਦਾ ਅਧਿਕਾਰੀ ਮੈਨੇਜਮੈਂਟ ਦਾ ਬਚਾਅ ਕਰਨ ਦੇ ਪੱਖ ਵਿੱਚ ਉਤਰੇਗਾ ਤਾਂ ਉਸ ਨਾਲ ਵੀ ਮੱਥਾ ਲਾ ਕੇ ਸੰਘਰਸ ਦੀ ਲੜਾਈ ਲੜੀ ਜਾਵੇਗੀ।
ਪੰਜਾਬ ਹੀ ਨਹੀਂ ਬਾਹਰੋਂ ਵੀ ਆ ਰਹੇ ਹਨ ਲਾਸ਼ਾਂ ਨੂੰ ਇਨਸਾਫ ਦਿਵਾਉਣ ਲਈ ਫੋਨ -ਜਥੇਬੰਦੀਆਂ
ਜਥੇਬੰਦੀਆਂ ਦਾ ਕਹਿਣਾ ਹੈ ਕਿ ਬੇਰਹਿਮੀ ਨਾਲ ਗਿਆਨ ਸਾਗਰ ਹਸਪਤਾਲ ਮੈਨੇਜਮੈਂਟ ਵੱਲੋਂ ਦੱਬੀਆਂ ਲਾਸ਼ਾਂ ਨੂੰ ਕਢਵਾਉਣ ਲਈ ਪੰਜਾਬ ਹੀ ਨਹੀਂ ਸਗੋਂ ਬਾਹਰਲੇ ਸੂਬਿਆਂ ਤੋਂ ਵੀ ਫੋਨ ਆ ਰਹੇ ਹਨ ਕਿ ਜਲਦ ਤੋਂ ਜਲਦ ਇਨ੍ਹਾਂ ਲਾਸ਼ਾਂ ਨੂੰ ਕਢਵਾਇਆ ਜਾ ਸਕੇ ਅਤੇ ਮਰਿਆਦਾ ਅਨੁਸਾਰ ਇਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇ ਬਾਹਰਲੇ ਸੂਬਿਆਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੰਘਰਸ਼ ਲਈ ਪੰਜਾਬ ਵਿੱਚ ਆਉਣਾ ਪਿਆ ਤਾਂ ਉਹ ਪੰਜਾਬ ਵਿੱਚ ਆ ਕੇ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ।