ਪਨਗ੍ਰੇਨ ਦੇ ਦਰਜਾਚਾਰ/ਸਕਿਓਰਟੀ ਗਾਰਡਾਂ ਦੀ 50% ਛਾਂਟੀ, ਬਾਕੀਆਂ ਤੋਂ ਜਬਰੀ ਲੈਣਗੇ ਡਿਓਟੀ

12 ਘੰਟੇ ਖੂਨ ਚੂਸਣੀ ਅਫਸ਼ਰਸਾਹੀ ਅਤੇ ਪੰਜਾਬ ਸਰਕਾਰ ਦਾ ਫੂਕੇ ਪੂਤਲੇ, ਲੋੜ ਪਈ ਸੰਘਰਸ਼ ਕਰਾਂਗੇ ਤੇਜ਼:ਰਣਜੀਤ ਸਿੰਘ ਰਾਣਵਾਂ

ਚੰਡੀਗੜੁ  :(ਵਿਜੈ ਕੁਮਾਰ)-ਅੱਜ ਰਾਜ ਭਰ ਵਿੱਚ ਉਲੀਕੇ ਰੋਸ ਹਫਤੇ ਦੇ ਪਹਿਲੇ ਦਿਨ ਐਮ.ਡੀ.ਪਨਗ੍ਰੇਨ ਵੱਲੋਂ ਸਕਿਓਰਟੀ ਨਾਰਮਜ਼ ਵਿੱਚ 50 % ਲਾਏ ਕੱਟ ਕਾਰਨ ਵਾਧੂ ਕੀਤੇ ਸਕਿਓਰਟੀਗਾਰਡਾਂ ਦੀ ਛਾਂਟੀ ਕਰਨ ਅਤੇ ਬਾਕੀਆਂ ਤੋਂ ਜਬਰੀ 12 ਘੰਟੇ ਡਿਓਟੀ ਲੈ ਕੇ ਕਰੋੜਾਂ ਦੇ ਕਣਕ ਭੰਡਾਰਾਂ ਦੀ ਰਾਖੀ ਦਾ ਕੰਮ ਚਲਾਓਣ ਦੇ ਫੈਂਸਲੇ ਨਾਲ ਸੁਰੂ ਕੀਤੀ ਕਿਰਤ ਦੀ ਨੰਗੀ ਚਿੱਟੀ ਲੁੱਟ ਅਤੇ ਮਜਦੂਰ ਮਾਰੂ ਫੈਂਸਲੇ ਵਿਰੁੱਧ,10-12 ਸਾਲ ਤੋਂ ਡਿਓਟੀ ਕਰਦੇ ਸਕਿਓਰਟੀਗਾਰਡਾਂ ਅਤੇ ਦਰਜ਼ਾਚਾਰ ਕਰਮਚਾਰੀਆਂ ਵੱਲੋਂ ਗੇਟ ਪਨਗ੍ਰੇਨ ਦੇ ਗੋਦਾਮਾਂ ਅੱਗੇ ਗੇਟ ਰੇਲੀਆਂ ਕਰਕੇ  ਐਮ.ਡੀ.ਪਨਗ੍ਰੇਨ  ਅਤੇ ਪੰਜਾਬ ਸਰਕਾਰ ਦੇ ਪੂਤਲੇ ਫੂਕੇ ਗਏ ਅਤੇ ਰੋਹ ਭਰਭੂਰ ਨਾਹਰੇਬਾਜੀ ਕਰਕੇ  ਰੋਸ ਦਾ ਪ੍ਗਟਾਵਾ ਕੀਤਾ ਗਿਆ। ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਪ੍ਧਾਨ ਦਰਸਨ ਸਿੰਘ ਲੁਬਾਣਾ ,ਸਕੱਤਰ ਜਨਰਲ ਅਤੇ ਸਬ ਕਮੇਟੀ ਖੁਰਾਕ ਸਪਲਾਈ ਵਿਭਾਗ ਦੇ ਪ੍ਧਾਨ ਸਾਥੀ ਰਣਜੀਤ ਸਿੰਘ ਰਾਣਵਾਂ  ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਿਲਾ ਅਧਿਕਾਰੀਆਂ ਰਾਹੀਂ ਪਿ੍ਰੰਸੀਪਲ ਸਕੱਤਰ,ਖੁਰਾਕ ਸਪਲਾਈ ਵਿਭਾਗ ,ਡਾਇਰੈਕਟਰ ਖ.ਸ. ਅਤੇ ਐਮ ਡੀ ਪਨਗ੍ਰੇਨ ਨੂੰ ਮੰਗਾਂ ਦੇ ਯਾਦ ਪੱਤਰ ਵੀ ਭੇਜੇ ਗਏ ,ਸੂਬਾਈ ਮੁਲਾਜਮ ਆਗੂਆਂ ਨੇ ਕਿਹਾ ਕਿ ਅੱਧੀ ਦਰਜਨ ਤੋਂ ਵੱਧ ਵਾਰ ਖੁਰਾਕ ਤੇ ਸਪਲਾਈਜ ਵਿਭਾਗੀ ਦੇ ਮੁੱਖੀ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗਾਂ ਦੇ ਨਿਪਟਾਰੇ ਲਈ ਮੀਟਿੰਗ ਲਈ ਸਮਾਂ ਮੰਗਿਆ ਹੈ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਅਰਧ ਸਰਕਾਰੀ ਪੱਤਰ ਲਿਖਕੇ ਸਪਸਟ ਕੀਤਾ ਗਿਆ ਹੈ ਕਿ ਦਰਜਾਚਰ ਕਰਮਚਾਰੀਆਂ ਦੀ ਇੱਕੋ ਇੱਕ ਮਾਨਤਾ ਪ੍ਰਾਪਤ ਜਥੇਬੰਦੀ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਨਾਲ ਹੀ ਵਿਚਾਰ ਵਿਟਾਂਦਰਾ ਕਰਕੇ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਪਰ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਕਾਗਜੀ ਆਗੂਆਂ ਨਾਲ ਗੱਲਬਾਤ  ਕਰਕੇ ਹੱਕੀ ਸੰਘਰਸ਼ਾਂ ਨੂੰ ਸਾਬੋਤਾਜ ਕਰਨ ਦਾ ਕੰਮ ਕਰਦੀ ਆ ਰਹੀ ਹੈ ਜਿਸ ਕਾਰਨ ਮੁਲਾਜਮਾਂ ਚ ਰੋਸ ਵਧ ਰਿਹਾ ਹੈ ,ਮੁਲਾਜਮ ਆਗੂਆਂ ਨੇ ਕਿਹਾ ਕਿ ਐਮ. ਡੀ.ਪਨਗ੍ਰੇਨ ਵੱਲੋਂ ਕੋਰੋਨਾ ਮਹਾਂਮਾਰੀ  ਦੇ ਸੰਕਟ ਦੌਰਾਨ ਆਊਟ ਸੋਰਸ ਕਰਮਚਾਰੀਆਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਣ ਕੀਤਾ ਜਾ ਰਿਹਾ ਹੈ,ਕਰੋੜਾਂ ਦੇ ਕਣਕ ਭੰਡਾਰਾਂ ਦੀ ਰਾਖੀ ਕਰਦੇ ਸੈਂਕੜੇ ਸਕਿਓਰਟੀਗਾਰਡਾਂ ਦੇ ਪਿ੍ਰਵਾਰਾਂ ਨੂੰ ਸਕਿਓਰਟੀ ਨਾਰਮਜ਼ ਚ 50% ਕਟੌਤੀ ਕਰਕੇ ਭੁੱਖਮਰੀ ਦੇ ਹਨੇਰੇ ਖੂਹ ਚ ਧੱਕ ਦਿੱਤਾ ਹੈ ,ਅਤੇ ਬਾਕੀ ਕਰਮਚਾਰੀਆਂ ਦੀ ਡਿਓਟੀ ਸਿਫਟ 12 ਘੰਟੇ ਕਰਕੇ ਕੰਮ ਬੋਝ ਵਧਾ ਦਿੱਤਾ ਹੈ ,ਇਸ ਤੋਂ ਪਹਿਲਾਂ 5000 ਟਨ ਦੀ ਸਮਰੱਥਾ ਵਾਲੇ ਗੋਦਾਮ ਚ ਘੱਟੋ-ਘੱਟ 5 ਕਰਮਚਾਰੀ ਅਤੇ ਇਸ ਤੋਂ ਉਪਰ 10 ਕਰਮਚਾਰੀ ਡਿਓਟੀ ਕਰਦੇ ਸਨ। ਖੁਰਾਕ ਸਪਲਾਈ ਮੰਤਰੀ ਸਾਹਿਬ ਕੋਰੋਨਾ ਮਹਾਂਮਾਰੀ ਦੌਰਾਨ ਵੀ ਦਰਜ਼ਾਚਾਰ ਕਰਮਚਾਰੀਆਂ/ ਸਕਿਓਰਟੀਗਾਰਡਾਂ ਦੀਆਂ ਮੁਸਕਲਾਂ ਨੂੰ ਅਣਗੌਲਿਆਂ ਕਰਦੇ ਆ ਰਹੇ ਹਨ ਸਾਥੀ ਰਾਣਵਾਂ ਨੇ ਕਿਹਾ ਕਿ ਕੋਵਿਡ-19 ਦੋਰਾਨ ਮਾਸਕ ਲਾਉਣ ਅਤੇ ਫਿਜੀਕਲ ਡਿਸਟੈਂਸ ਦਾ ਧਿਆਨ ਰੱਖਦਿਆਂ ਪੰਜਾਬ ਸਰਕਾਰ ਅਤੇ ਭੂਤਰੀ ਅਫਸ਼ਰਸਾਹੀ ਵਿਰੁੱਧ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ,ਪਹਿਲੀ ਕੜੀ ਵਿੱਚ ਪੰਜਾਬ ਦੇ ਦਰਜ਼ਾਚਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਕਾਫੀ ਜਿਲਿਆਂ ਵਿੱਚ ਰੋਸ ਪ੍ਦਰਸਨ ਕੀਤੇ ਗਏ  3 ਜੂਨ ਤੱਕ ਰਾਜ ਭਰ ਵਿੱਚ ਰੋਸ ਹਫਤਾ ਮਨਾਇਆ ਜਾਵੇਗਾ, ਅਤੇ ਪੰਜਾਬ ਸਰਕਾਰ ਅਤੇ ਅਫਸਰਸਾਹੀ ਦੇ ਸਤਾਏ ਕਰਮਚਾਰੀਆਂ ਵੱਲੋਂ ਪੂਤਲੇ ਫੂਕੇ ਜਾਣਗੇ ਅਤੇ ਮੰਗਾਂ ਦੇ ਯਾਦ ਪੱਤਰ ਪੰਜਾਬ ਸਰਕਾਰ ਅਤੇ ਮੁੱਖ ਅਧਿਕਾਰੀਆਂ ਨੂੰ ਜਿਲਾ ਕੰਟਰੋਲਰਾਂ ਰਾਹੀਂ ਭੇਜੇ ਜਣਗੇ ਅਤੇ 28 ਮਈ ਨੂੰ ਜਿਲਾ ਖਜ਼ਾਨਾਂ ਦਫਤਰਾਂ ਅੱਗੇ ਗੇਟ ਮੀਟਿੰਗਾਂ ਕਰਕੇ ਰੋਸ ਪ੍ਗਟਾਵੇ ਕੀਤੇ ਜਾਣਗੇ, ਕਿਓਕਿ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਦਰਜ਼ਾਚਾਰ ਮੁਲਾਜ਼ਮਾਂ ਨੂੰ ਕਣਕ ਖਰੀਦਣ ਲਈ ਸੂਦ ਰਹਿਤ ਕਰਜ਼ਾ ਵੀ ਨਹੀਂ ਦਿੱਤਾ ਗਿਆ ।ਸੇਵਾ ਨਵਿਰਤ ਅਤੇ ਸਵ: ਮੁਲਾਜ਼ਮਾਂ ਦੀਆਂ ਜਰੂਰੀ ਅਦਾਇਗੀਆਂ ਵੀ ਨਹੀਂ ਕੀਤੀਆਂ ਜਾ ਰਹੀਆਂ ।