ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੇਂਦਰ ਸਰਕਾਰ ਕਰ ਰਹੀ ਬਿਨ੍ਹਾ ਵਜ੍ਹਾ ਦੇਰੀ

ਚੰਡੀਗੜ੍ਹ, 9 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੇਂਦਰ ਸਰਕਾਰ ਵਲੋਂ ਬਿਨ੍ਹਾ ਵਜ੍ਹਾ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ। ਸ੍ਰੀ ਆਸ਼ੂ ਨੇ ਕਿਹਾ ਕਿ  ਸੂਬੇ ਨੂੰ ਨੇਫਡ  ਤੋਂ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 10800 ਮੀਟਿ੍ਰਕ ਟਨ ਦਾਲ ਪ੍ਰਾਪਤ ਹੋਣੀ ਸੀ । ਇਸ ਦਾਲ ਦੀ ਜਲਦ ਸਪਲਾਈ ਯਕੀਨੀ ਬਣਾਉਣ ਲਈ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਹੀ  ਨੇਫਡ ਨੂੰ ਪੱਤਰ ਲਿਖ ਦਿੱਤਾ ਗਿਆ ਸੀ ਪ੍ਰੰਤੂ ਬੀਤੀ ਰਾਤ ਤੱਕ ਪਹੁੰਚੀ ਦਾਲ ਸਮੇਤ ਸੂਬੇ ਨੂੰ  5565.94 ਮੀਟਿ੍ਰਕ ਟਨ ਉੜਦ ਦਾਲ ਹੀ ਪ੍ਰਾਪਤ ਹੋਈ ਹੈ। ਦਾਲ ਦੀ ਢਿੱਲੀ ਸਪਲਾਈ ਕਾਰਨ ਪਟਿਆਲਾ ਕਲੱਸਟਰ ਅਧੀਨ ਆਉਂਦੇ ਜਿਿਲਆਂ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਨਾ ਹੋਣ ਕਾਰਨ ਕੋਵਿਡ 19 ਕਾਰਨ ਪੈਦਾ ਹੋਈ ਸਥਿਤੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਦੀ ਮੁਸਕਿਲਾਂ ਨੂੰ ਦੂਰ ਕਰਨ ਲਈ ਵਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ।ਸ੍ਰੀ ਆਸ਼ੂ ਨੇ ਕਿਹਾ ਕਿ ਦਾਲ ਦੀ ਢਿੱਲੀ ਸਪਲਾਈ ਸਬੰਧੀ ਵਿਭਾਗ ਨੇ ਕੇਂਦਰ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ 30 ਅਪ੍ਰੈਲ 2020 ਨੂੰ ਪੱਤਰ ਲਿਖ ਕੇ ਇਹ ਮਾਮਲਾ ਉਠਾਇਆ ਸੀ ਅਤੇ ਬੇਨਤੀ ਕੀਤੀ ਸੀ ਕਿ ਦਾਲ ਦੀ ਡਿਲੀਵਰੀ ਵਿਚ ਤੇਜੀ ਲਿਆਂਦੀ ਜਾਵੇ ਕਿਉਂਕਿ ਸੂਬੇ ਨੂੰ 30 ਅਪ੍ਰੈਲ ਤੱਕ ਕੁੱਲ 10800 ਮੀਟਿ੍ਰਕ ਟਨ ਦਾਲ ਵਿਚੋਂ ਸਿਰਫ 2646 ਮੀਟਿ੍ਰਕ ਟਨ ਦਾਲ ਹੀ ਪ੍ਰਾਪਤ ਹੋਈ ਸੀ। ਪਟਿਆਲਾ ਕਲੱਸਟਰ ਅਧੀਨ ਆਉਂਦੇ ਜਿਿਲਆਂ ਸਾਹਿਬਜਾਦਾ ਅਜੀਤ ਸਿੰਘ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ  ਵੰਡ ਦੀ ਵੰਡ ਦੀ ਸੁਸਤ ਰਫਤਾਰ ਬਾਰੇ ਦੱਸਦਿਆਂ ਸ੍ਰੀ ਆਸੂ ਨੇ ਕਿਹਾ ਕਿ ਇਸ ਕਲੱਸਟਰ ਨੂੰ 2189.11 ਮੀਟਿ੍ਰਕ ਟਨ ਦਾਲ ਦੀ ਡਿਮਾਂਡ ਦੇ ਮੱਦੇਨਜਰ 2 ਮਈ 2020 ਆਖਰਿੀ ਵਾਰ ਪ੍ਰਾਪਤ ਹੋਈ ਡਿਲੀਵਰੀ ਸਮੇਤ ਸਿਰਫ  900 ਮੀਟਿ੍ਰਕ ਟਨ ਦਾਲ ਹੀ ਪ੍ਰਾਪਤ ਹੋਈ ਹੈ ਅਤੇ 2 ਮਈ ਤੋਂ ਬਾਅਦ ਪਟਿਆਲਾ ਵਿਚ ਦਾਲ ਦੀ ਡਿਲੀਵਰੀ ਪ੍ਰਾਪਤ ਨਹੀਂ ਹੋਈ।