ਲੁਟੇਰੇ ਪੰਜਾਬ ਨੈਸ਼ਨਲ ਬੈਂਕ ਦਾ ਏਟੀਐਮ ਜੜ੍ਹੋ ਪੁੱਟ ਕੇ ਹੋਏ ਰਫੂ ਚੱਕਰ , 16 ਲੱਖ ਦੇ ਕਰੀਬ ਸੀ ਨਗਦੀ

ਲਾਲੜੂ , 10 ਜੂਨ (ਪੰਜਾਬੀ ਸਪੈਕਟ੍ਰਮ ਸਰਵਿਸ) ਬੀਤੀ ਦੇਰ ਰਾਤ ਅੱਧਾ ਦਰਜਨ ਦੇ ਕਰੀਬ ਲੁਟੇਰੇ ਦੱਪਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਕੈਬਿਨ ਦਾ ਸ਼ਟਰ ਤੋੜ ਕੇ ਏਟੀਐਮ ਪੁੱਟ ਕੇ ਲੈ ਗਏ। ਉਕਤ ਏਟੀਐਮ ਮਸ਼ੀਨ ‘ਚ 16 ਲੱਖ ਤੋਂ ਜਿਆਦਾ ਨਗਦੀ ਦੱਸੀ ਜਾ ਰਹੀ ਹੈ। ਚੋਰਾਂ ਨੇ ਕੁੱਝ ਹੀ ਸਮੇਂ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਏਟੀਐੱਮ ਨੂੰ ਵਾਹਨ ‘ਚ ਲੱਦ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।