ਸੜਕ ਹਾਦਸੇ ਚ ਨੌਜਵਾਨ ਪੰਚਾਇਤ ਮੈਂਬਰ ਦੀ ਮੌਤ

ਬਨੂੜ (ਰਜਿੰਦਰ ਸਿੰਘ,ਕੰਬੋਜ)- ਨੇੜਲੇ ਪਿੰਡ ਨਨਹੇੜਾ ਦੇ ਨੌਜਵਾਨ ਪੰਚਾਇਤ ਮੈਂਬਰ ਕੁਲਦੀਪ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ ਐੱਸ ਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨਨਹੇੜਾ ਦੇ ਵਸਨੀਕ ਬੂਟਾ ਸਿੰਘ ਪੁੱਤਰ ਕਸਮੀਰ ਸਿੰਘ ਨੇ ਥਾਣਾ ਸੰਭੂ ਵਿਖੇ ਸਕਿਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਹ ਆਪਣੇ ਚਚੇਰੇ ਭਰਾ ਜੋ ਕਿ ਮੰਜਿਆਂ ਤੇ ਹੋਰ ਸਾਮਾਨ ਦੀ ਫੇਰੀ ਲਾਉਣ ਦਾ ਕੰਮ ਕਰਦਾ ਹੈ ਆਪੋ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਨਨਹੇੜਾ ਵੱਲ ਆ ਰਹੇ ਸਨ ਜਦੋਂ ਉਹ ਕੌਮੀ ਮਾਰਗ ਤੇ ਪੈਂਦੇ ਸ਼ੰਭੂ ਬੈਰੀਅਰ ਦੇ ਨਜਦੀਕ ਪਹੁੰਚੇ ਤਾਂ ਸਾਹਮਣੇ ਤੋਂ ਗਲਤ ਸਾਈਡ ਆ ਰਹੀ ਇਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਕਾਰਨ ਉਸ ਦੇ ਚਚੇਰੇ ਭਰਾ ਕੁਲਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ।ਇਹ ਉਨ੍ਹਾਂ ਦੱਸਿਆ ਕਿ ਕਾਰ ਦੇ  ਅਣਪਛਾਤੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।