ਜਲਾਲਾਬਾਦ ਪੁਲਸ ‘ਤੇ ਹੋਇਆ ਹਮਲਾ 

ਪੁਲਸ ਘਟਨਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਂਲ ਕਰਨ ‘ਚ ਜੁੱਟੀ

ਜਲਾਲਾਬਾਦ, 12 ਮਈ(ਕ੍ਰਿਸ਼ਨ ਟਿਵਾਣਾ)-ਸ਼ਰਾਰਤੀ ਅਨਸਰਾਂ ਦੇ ਹੋਸਲੇ ਇੰਨੇ ਵਧ ਗਏ ਹਨ ਕਿ ਉਹ ਕਰੋਨਾ ਵਾਇਰਸ ਨਾਮੁਰਾਦ ਬਿਮਾਰੀ ਵਿੱਚ ਡਿਊਟੀ ਕਰ ਰਹੇ ਮੁਲਜਮਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਕੁਝ ਦਿਨ ਪਹਿਲਾ  ਜਲਾਲਾਬਾਦ ਸ਼ਹਿਰ ਵਿੱਚ ਕਰੋਨਾ ਮਰੀਜ਼ ਆਉਣ ਕਰਕੇ ਬਾਬਾ ਦੀਪ ਸਿੰਘ ਕਾਲੋਨੀ ਨੂੰ ਸੀਲ ਬੰਦ ਕਰਨ ਕਰਕੇ ਉਕਤ ਮੁਲਾਜ਼ਮ ਮੰਨੇਵਾਲਾ ਫਾਕਟ ਦੇ ਕੋਲ ਡਿਊਟੀ ‘ਤੇ  ਤੈਨਾਤ ਸਨ । ਜਿਨ•ਾਂ ‘ਤੇ ਅਣਪਛਾਤਿਆਂ ਹਮਲਾਵਰਾਂ ਵੱਲੋਂ  ਬੀਤੀ ਰਾਤ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੀ ਸੂਚਨਾ ਮਿਲਣ ਤੇ ਤੁਰੰਤ ਜ਼ਖਮੀ 2 ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਜਲਾਲਾਬਾਦ ਵਿੱਚ ਭਰਤੀ ਕਰਵਾਇਆ ਗਿਆ। ਕਰੋਨਾ ਵਾਇਰਸ ਤੇ ਡਿਊਟੀ ਦੇ ਰਹੇ ਇਨ•ਾਂ ਮੁਲਾਜ਼ਮਾਂ ‘ਤੇ ਹੋਏ ਘਟਨਾ ਦੀ ਜਿੱਥੇ ਸ਼ਹਿਰ ਵਾਸੀਆਂ ਨੇ ਨਿੰਦਿਆ ਕੀਤੀ ਹੈ ਉੱਥੇ ਪੁਲਸ ਵੀ ਇਸ ਘਟਨਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਵਿੱਚ ਜੁੱਟ ਗਈ ਹੈ।