ਨਹਿਰ ‘ਚ ਰੁੜੇ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ

ਫਿਰੋਜ਼ਪੁਰ (ਪੰਜਾਬੀ ਸਪੈਕਟ੍ਰਮ ਸਰਵਿਸ) : ਬੀਤੀ ਦਿਨੀ ਨਹਿਰ ‘ਚ ਰੁੜੇ ਪਿੰਡ ਸ਼ੇਰਖਾਂ ਦੇ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਅੱਜ ਬਾਲੇ ਕੇ ਹੈੱਡ ਤੋਂ ਮਿਲ ਗਈਆਂ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੇ ਪਿੰਡ ਸ਼ੇਰ ਖਾਂ ਦੇ ਇੱਕ ਭਰਾ ਸੰਦੀਪ (22) ਵੱਲੋਂ ਨਹਿਰ ਚ ਛਾਲ ਮਾਰ ਦਿੱਤੀ ਸੀ ਜਦਕਿ ਉਸਦੇ ਪਿੱਛੇ ਉਸਦੇ ਵੱਡੇ ਭਰਾ ਉਡੀਕ (25) ਨੇ ਉਸ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ ਸੀ। ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਦੋਨੋ ਰੁੜ੍ਹ ਗਏ ਸਨ। ਓਸੇ ਦਿਨ ਤੋਂ ਹੀ ਦੋਨਾਂ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਦੋਨਾਂ ਭਰਾਵਾਂ ਦੀਆਂ ਲਾਸ਼ਾਂ ਬਾਲੇ ਕੇ ਹੈੱਡ ਵਿਚ ਫਸੀਆਂ ਹੋਈਆਂ ਮਿਲ ਗਈਆਂ। ਗੋਤਾਖੋਰਾਂ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਦੋਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਬਾਅਦ ਦੁਪਹਿਰ ਪਿੰਡ ਸ਼ੇਰ ਖਾਂ ਵਿਖੇ ਬੇਹੱਦ ਗਮਗੀਨ ਮਾਹੌਲ ਵਿੱਚ ਦੋਨਾਂ ਭਰਾਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।