ਪਤੀ ਨੂੰ ਸਾੜਣ ਦੇ ਦੋਸ਼ਾਂ ਹੇਠ ਨਾਮਜਦ ਪਤਨੀ ਨੂੰ ਗਿ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵਲੋ ਚੱਕਾ ਜਾਮ

ਜਲਾਲਾਬਾਦ, (ਬਿਮਲ )   ਥਾਣਾ ਅਮੀਰ ਖਾਸ ਅਧੀਨ ਪੈਂਦੇ ਪਿੰਡ ਸੈਦੋਕੇ ’ਚ ਪਤੀ ਨੂੰ ਅੱਗ ਲਗਾ ਕੇ ਮਾਰਨ ਦੇ ਦੋਸ਼ਾਂ ਹੇਠ ਨਾਮਜਦ ਪਤਨੀ ਨੂੰ ਗਿ੍ਰਫਤਾਰ ਕਰਨ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਮਿ੍ਰਤਕ ਦੇ ਰਿਸ਼ਤੇਦਾਰ ਤੇ ਪਿੰਡ ਵਾਸੀਆਂ ਵਲੋਂ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਸੈਦੋਕੇ ਨੂੰ ਜਾਣ ਵਾਲੀ ਸੜਕ ਨਜਦੀਕ ਵੱਡੀ ਗਿਣਤੀ ਇਕੱਠੇ ਹੋ ਕੇ ਲਾਸ਼ ਨੂੰ ਸੜਕ ਵਿਚਾਲੇ ਵਕੀਹਲ ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਧਰ ਰੋਸ਼ ਪ੍ਰਦਰਸ਼ਨ ਦੀ ਘਟਨਾ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਸ ਵੀ ਮੌਕੇ ਤੇ ਪਹੁੰਚ ਗਈ ਪਰ ਸਮਾਚਾਰ ਲਿਖੇ ਜਾਣ ਤੱਕ ਰੋਸ ਧਰਨਾ ਜਾਰੀ ਸੀ। ਰੋਸ ਪ੍ਰਦਰਸ਼ਨ ਦੌਰਾਨ ਧਰਨਾ ਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਸ ਦੀ ਲਾਪਰਵਾਹੀ ਕਾਰਣ ਨਾਮਜਦ ਔਰਤ ਭੱਜਣ ’ਚ ਕਾਮਯਾਬ ਹੋ ਗਈ ਹੈ। ਉਧਰ ਧਰਨਾ ਪ੍ਰਦਰਸ਼ਨ ਕਾਰਣ ਸੜਕ ਦੇ ਦੋਹਾਂ ਪਾਸੇ ਜਾਮ ਲੱਗ ਗਿਆ ਅਤੇ ਰਾਹਗਿਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਮ੍ਹਣਾ ਕਰਨਾ ਪਿਆ।
ਸਮਾਚਾਰ ਲਿਖੇ ਜਾਣ ਤੱਕ ਧਰਨਾ ਪ੍ਰਦਰਸ਼ਨ ਜਾਰੀ ਸੀ ਅਤੇ ਪੁਲਸ ਪ੍ਰਸ਼ਾਸਨ ਵਲੋਂ ਧਰਨਾਕਾਰੀਆਂ ਨੁੂੰ ਧਰਨਾ ਸਮਾਪਤ ਕਰਨ ਲਈ ਸਮਝਾਇਆ ਜਾ ਰਿਹਾ ਸੀ।  ਉਧਰ ਇਸ ਸਬੰਧੀ ਜਿਲਾ ਸੀਨੀਅਰ ਪੁਲਿਸ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਧਰਨੇ ਸਬੰਧੀ ਜਾਣਕਾਰੀ ਮਿਲੀ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀ ਧਰਨਾਕਾਰੀਆਂ ਨੂੰ ਸਮਝਾ ਰਹੇ ਹਨ ਤਾਂ ਕਿ ਉਹ ਧਰਨਾ ਸਮਾਪਤ ਕਰ ਦੇਣ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਨਾਮਜਦ ਔਰਤ ਦਵਾਈ ਲੈਣ ਲਈ ਹਸਪਤਾਲ ਗਈ ਸੀ ਪਰ ਉਹ ਫਰਾਰ ਹੋ ਗਈ। ਉਨ੍ਹਾਂ ਦੱਸਿਆ ਕਿ ਜਲਦ ਹੀ ਨਾਮਜਦ ਔਰਤ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਵੀ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਉਹ ਸ਼ੋਸ਼ਲ ਡਿਸਟੈਂਸੀ ਦਾ ਧਿਆਨ ਰੱਖਦੇ ਹੋਏ ਧਰਨਾ ਸਮਾਪਤ ਕਰਨ।