
ਜਲਾਲਾਬਾਦ, (ਬਿਮਲ ਭਠੇਜਾ) ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਵੀਰਵਾਰ ਨੂੰ ਵਿਆਹੁਤਾ ਵਲੋਂ ਆਪਣੇ ਪੇਕੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਦਾਹ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ’ਚ ਸਹੁੱਰੇ ਪਰਿਵਾਰ ਦੇ 5 ਲੋਕ ਸੁਮੀਰ ਵਰਮਾ (ਪਤੀ), ਸੁਰਿੰਦਰ ਵਰਮਾ (ਸਹੁੱਰਾ), ਸਚਿਨ ਵਰਮਾ (ਜੇਠ), ਬਿਮਲਾ ਰਾਣੀ (ਸੱਸ), ਪਿ੍ਰਯਾ (ਜੇਠਾਨੀ) ਨੂੰ ਨਾਮਜਦ ਕਰਕੇ ਧਾਰਾ 306 ਅਧੀਨ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਪਤੀ ਨੂੰ ਗਿਰਫਤਾਰ ਵੀ ਕੀਤਾ ਹੈ। ਜਾਨਕਾਰੀ ਦਿੰਦੇ ਹੋਏ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਰਾਕੇਸ਼ ਕੁਮਾਰ ਪੁੱਤਰ ਹਰੀ ਚੰਦ ਵਾਸੀ ਅਨੇਜਾ ਕਾਲੋਨੀ ਜਲਾਲਾਬਾਦ ਨੇ ਬਿਆਨ ਦਰਜ ਕਰਵਾਏ ਸਨ ਕਿ ਕਰੀਬ 4 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਬੇਟੀ ਨਾਜ ਦਾ ਵਿਆਹ ਸੁਮੀਰ ਵਰਮਾ ਨਾਲ ਕੀਤਾ ਸੀ ਪਰ ਵਿਆਹ ਤੋਂ ਬਾਅਦ ਪਤੀ ਅਤੇ ਸਹੁੱਰੇ ਪਰਿਵਾਰ ਦੇ ਮੈਂਬਰ ਹੋਰ ਦਾਜ ਦੀ ਮੰਗ ਕਰਨ ਲੱਗੇ ਅਤੇ ਇਸੇ ਝਗੜੇ ਦੇ ਚਲਦਿਆਂ ਉਨ੍ਹਾਂ ਨੇ ਲੜਕੀ ਨੂੰ ਘਰੋ ਕੱਢ ਦਿੱਤਾ। ਜਦੋਂ ਉਸਦੀ ਲੜਕੀ ਘਰ ਆਈ ਤਾਂ ਰੋਣ ਲੱਗ ਪਈ ਅਤੇ ਉਸਨੇ ਸਾਡੇ ਘਰ ਦੇ ਚੁਬਾਰੇ ਤੋਂ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਐਸਐਚਓ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ’ਚ ਮਿ੍ਰਤਕਾ ਦੇ ਪਤੀ ਨੂੰ ਗਿਰਫਤਾਰ ਕਰ ਲਿਆ