ਸੜਕ ਹਾਦਸੇ ਦੌਰਾਨ ਪਤੀ ਪਤਨੀ ਦੀ ਦਰਦਨਾਕ ਮੌਤ, ਬੱਚਾ ਜ਼ਖ਼ਮੀ

ਅਬੋਹਰ 5 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) ਰਾਜਸਥਾਨ ਦੀ ਹੱਦ ਨਾਲ ਲੱਗਦੇ ਪਿੰਡ ਰਾਮਪੁਰਾ ਕੋਲ ਇੱਕ ਮੋਟਰਸਾਈਕਲ ਤੇ ਕਣਕ ਦਾ ਭਰਿਆ ਟਰਾਲਾ ਪਲਟਣ ਕਾਰਨ ਪਤੀ ਪਤਨੀ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਤਿੰਨ ਸਾਲ ਦਾ ਬੱਚਾ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ ਤੇ ਕਾਰਵਾਈ ਸੁਰੂ ਕੀਤੀ।ਪਿੰਡ ਸਤੀਰ ਵਾਲਾ ਨਿਵਾਸੀ ਪਵਨ ਕੁਮਾਰ ਆਪਣੀ ਪਤਨੀ ਸੁਮਨ ਤੇ ਬੇਟੇ ਨੂੰ ਰਾਜਸਥਾਨ ਦੇ ਪਿੰਡ ਭਾਖਰਾ ਵਾਲੀ ਤੋਂ ਲੈ ਕੇ ਵਾਪਸ ਪਿੰਡ ਵੱਲ ਨੂੰ ਆ ਰਿਹਾ ਸੀ।ਰਸਤੇ ਵਿੱਚ ਘਟਨਾ ਵਾਪਰੀ ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਉਧਰ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।