ਚੁੱਲ੍ਹੇ ਦੀ ਚੰਗਿਆੜੀ ਕਾਰਨ ਕਰੀਬ 40 ਝੁੱਗੀਆਂ ਸੜ ਕੇ ਸੁਆਹ,ਲੱਖਾਂ ਦਾ ਨੁਕਸਾਨ

ਲੁਧਿਆਣਾ,(ਪੰਜਾਬੀ ਸਪੈਕਟ੍ਰਮ ਸਰਵਿਸ)- : ਥਾਣਾ ਮੇਹਰਬਾਨ ਅਧੀਨ ਪੈਂਦੇ ਰਾਹੋਂ ਰੋਡ ‘ਤੇ ਮਿਹਨਤ ਮਜਦੂਰੀ ਕਰਕੇ ਗੁਜਾਰਾ ਕਰਨ ਵਾਲੇ ਪਿੰਡ ਰਾਵਤ ਵਿਚ ਤੇਜ ਹਵਾਵਾਂ ਦੇ ਚੱਲਦਿਆਂ ਚੁੱਲ੍ਹੇ ‘ਤੇ ਖਾਣਾ ਬਣਾਉਂਦਿਆਂ ਕਾਨਿਆਂ ਦੀ ਛੱਪਰੀ ‘ਚੋਂ ਉੱਠੀ ਚੁੱਲ੍ਹੇ ਦੀ ਚੰਗਿਆੜੀ ਤੋਂ ਲੱਗੀ ਅੱਗ ਨਾਲ ਚਾਲੀ ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ, ਜਿਸ ਵਿਚ 7 ਬੱਕਰੀਆਂ, ਇਕ ਮੋਟਰਸਾਈਕਲ ਤੇ ਇਕ ਪਰਿਵਾਰ ਕੋਲ ਕਮੇਟੀਆਂ ਦੇ ਰੱਖੇ ਸਾਢੇ ਚਾਰ ਲੱਖ ਰੁਪਏ ਤੋਂ ਇਲਾਵਾ ਹੋਰ ਵੀ ਕੀਮਤੀ ਸਮਾਨ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਗਿਆ ਹੈ । ਝੁੱਗੀਆਂ ਨੂੰ ਸਵੇਰੇ ਅਚਨਚੇਤ ਲੱਗੀ ਅੱਗ ਕਾਰਨ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕਾਂ ਵਿਚ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਦੌੜ ਲੱਗ ਗਈ। ਇਨ੍ਹਾਂ ਝੁੱਗੀਆਂ ਵਿਚ ਰਹਿੰਦੇ ਪਰਿਵਾਰਾਂ ਮੁਤਾਬਕ ਕੁੱਲ ਪੰਦਰਾਂ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਕਿਸੇ ਵੀ ਝੁੱਗੀ ਵਾਲੇ ਕੋਲ ਨਾ ਕੁਝ ਖਾਣ ਲਈ ਬਚਿਆ ਹੈ ਤੇ ਨਾ ਹੀ ਸੌਣ, ਪਹਿਨਣ ਨੂੰ ਕੋਈ ਕੱਪੜਾ, ਮੰਜਾ ਬਿਸਤਰਾ ਜਾਂ ਹੋਰ ਸਮਾਨ ਆਦਿ ਬਚਿਆ ਹੈ । ਜਿਉਂ ਹੀ ਅੱਗ ਝੁੱਗੀਆਂ ਨੂੰ ਆਪਣੀ ਚਪੇਟ ‘ਚ ਲੈਣ ਲੱਗੀ ਤਾਂ ਫਾਇਰ ਬਿ੍ਰਗੇਡ ਦੀ ਗੱਡੀ ਪਹੁੰਚਣ ਤੋਂ ਪਹਿਲਾਂ ਪਿੰਡ ਦੇ ਆਲੇ ਦੁਆਲੇ ਰਹਿੰਦੇ ਕਿਸਾਨਾਂ ਤੇ ਹੋਰਾਂ ਵੱਲੋਂ ਆਪਣੀਆਂ ਮੋਟਰਾਂ ਚਲਾ ਕੇ ਟੈਂਕਰਾਂ, ਬਾਲਟੀਆਂ ਰਾਹੀਂ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ । ਪਤਾ ਲਗਦੇ ਹੀ ਥਾਣਾ ਇੰਚਾਰਜ ਕੁਲਵੰਤ ਸਿੰਘ ਮੱਲੀ ਵੀ ਆਪਣੇ ਸਾਥੀ ਮੁਲਾਜਮਾਂ ਨਾਲ ਮੌਕੇ ‘ਤੇ ਪਹੁੰਚੇ ਤੇ ਅੱਗ ਦੇ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਪਰਿਵਾਰਾਂ ਦੀ ਸਹਾਇਤਾ ਲਈ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਸਹਿਯੋਗ ਨਾਲ ਅੱਗ ਕਾਰਨ ਤਬਾਹ ਹੋ ਚੁੱਕੇ ਪਰਿਵਾਰਾਂ ਨੂੰ ਨਜਦੀਕੀ ਗੁਰਦੁਆਰੇ ਵਿਚ ਸ਼ਰਨ ਦੁਆਈ ਗਈ ਅਤੇ ਸਭਨਾਂ ਦੇ ਖਾਣ -ਪੀਣ ਦਾ ਇੰਤਜਾਮ ਵੀ ਕੀਤਾ ਗਿਆ।
ਅੱਗ