ਪੁਰਾਣੀ ਸਬਜੀ ਮੰਡੀ ਚੌਕ ‘ਚ ਸਿਕੰਜਵੀ ਦੀ ਰੇਹੜੀ ‘ਤੇ ਫਟਿਆ ਗੈਸ ਸਿਲੰਡਰ , ਇਕ ਜਖਮੀ

ਲੁਧਿਆਣਾ, (ਪੰਜਾਬੀ ਸਪੈਕਟ੍ਰਮ ਸਰਵਿਸ) : ਸ਼ੁੱਕਰਵਾਰ ਦੁਪਹਿਰ ਸਮੇਂ ਪੁਰਾਣੀ ਸਬਜੀ ਮੰਡੀ ਚੌਕ ‘ਤੇ ਸ਼ਿਕੰਜਵੀ ਤੇ ਲੈਮਨ ਸੋਢਾ ਬਣਾਉਣ ਵਾਲੀ ਰੇਹੜੀ ‘ਤੇ ਇਕ ਛੋਟਾ ਗੈਸ ਸਿਲੰਡਰ ਅਚਾਨਕ ਫੱਟ ਗਿਆ। ਗੈਸ ਸਿਲੰਡਰ ਫਟਣ ਨਾਲ ਇਕ ਮੁਲਾਜਮ ਬੁਰੀ ਤਰ੍ਹਾਂ ਤੋਂ ਜਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਪੁਰਾਣੀ ਸਬਜੀ ਮੰਡੀ ਚੌਕ ‘ਚ ਸ਼ਾਮੂ ਨਾਂ ਦਾ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਲੈਮਨ ਸੋਢਾ ਤੇ ਸ਼ਿਕੰਜੀ ਬਣਾ ਕੇ ਲੋਕਾਂ ਨੂੰ ਪਿਲਾਉਣ ਦਾ ਕੰਮ ਕਰਦਾ ਹੈ। ਨੇੜੇ ਹੀ ਲੈਮਨ ਸੋਢਾ ਵਾਲੀ ਫੈਕਟਰੀ ਤੋਂ ਇਕ ਮੁਲਾਜਮ ਰੋਜਾਨਾ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਲੈਮਨ ਸੋਢਾ ਦੀਆਂ ਬੋਤਲਾਂ ਦੇਣ ਲਈ ਪਹੁੰਚਿਆ ਤਾਂ ਸ਼ਨਿਚਰਵਾਰ ਤੋਂ ਲਾਕਡਾਊਨ ਹੋਣ ਕਾਰਨ ਸ਼ਾਮੂ ਨੇ ਲੈਮਨ ਦੀਆਂ ਬੋਤਲਾਂ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਉਸ ਮੁਲਾਜਮ ਨੇ ਜਬਰਦਸਤੀ ਨਾਲ ਉਸ ਦੀ ਰੇਹੜੀ ‘ਤੇ ਲੈਮਨ ਸੋਢੇ ਦੀਆਂ ਬੋਤਲਾਂ ਦੀ ਪੇਟੀ ਰੱਖ ਦਿੱਤੀ। ਉਸ ਨਾਲ ਗੈਸ ਸਿਲੰਡਰ ਦੀ ਪਾਈਪ ਲੀਕ ਹੋ ਗਈ ਤੇ ਛੋਟੇ ਗੈਸ ਸਿਲੰਡਰ ‘ਚ ਧਮਾਕਾ ਹੋ ਗਿਆ। ਜਿਸ ਨਾਲ ਬਾਜਾਰ ‘ਚ ਭਾਜੜਾਂ ਪੈ ਗਈਆਂ। ਗੈਸ ਫੈਲ ਗਈ। ਧਮਾਕਾ ਹੋਣ ਨਾਲ ਬੋਤਲਾਂ ਲੈ ਕੇ ਆਇਆ ਮੁਲਾਜਮ ਜਖਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।