ਸ਼ਾਲ ਫੈਕਟਰੀ ‘ਚ ਲੱਗੀ ਅੱਗ

ਲੁਧਿਆਣਾ  (ਪੰਜਾਬੀ ਸਪੈਕਟ੍ਰਮ ਸਰਵਿਸ) : : ਤਾਜਪੁਰ ਰੋਡ ‘ਤੇ ਸਥਿਤ ਗੀਤਾ ਕਾਲੋਨੀ ਵਿਚ ਸ਼ਾਲ ਬਣਾਉਣ ਦੀ ਫੈਕਟਰੀ ਵਿਚ ਵੀਰਵਾਰ ਦੇਰ ਰਾਤ ਅੱਗ ਲੱਗ ਗਈ। ਗੁਆਂਢੀਆਂ ਨੇ ਧੂੰਆਂ ਦੇਖ ਕੇ ਫੈਕਟਰੀ ਦੇ ਮਾਲਕ ਨੂੰ ਫੋਨ ‘ਤੇ ਅੱਗ ਲਾਉਣ ਬਾਰੇ ਦੱਸਿਆ। ਹਾਲਾਂਕਿ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਫੈਕਟਰੀ ਦਾ ਤਾਲਾ ਤੋੜ ਕੇ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਫਾਇਰ ਬਿ੍ਰਗੇਡ ਨੂੰ ਸੱਦ ਲਿਆ। ਫਾਇਰ ਬਿ੍ਰਗੇਡ ਨੇ ਫੈਕਟਰੀ ਨੂੰ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਅੱਗ ਲੱਗਣ ਨਾਲ ਫੈਕਟਰੀ ਮਾਲਕ ਨੂੰ ਕਾਫੀ ਨੁਕਸਾਨ ਹੋ ਗਿਆ। ਫੈਕਟਰੀ ਮਾਲਕ ਰਾਜਕੁਮਾਰ ਨੇ ਦੱਸਿਆ ਕਿ ਕਰਫਿਊ ਕਾਰਨ ਸ਼ਾਮ ਸਾਢੇ ਸ਼ਾਮ ਪੰਜ ਵਜੇ ਫੈਕਟਰੀ ਬੰਦ ਕਰ ਘਰ ਚਲੇ ਗਏ ਸਨ। ਫੈਕਟਰੀ ਵਿਚ ਰਾਤ ਨੂੰ ਕੋਈ ਵੀ ਨਹੀਂ ਰੁਕਦਾ।
ਲੁਧਿਆਣਾ