ਤੇਜ਼ ਹਨੇਰੀ ਨੇ ਲੋਹੇ ਦੀਆਂ ਚਾਦਰਾਂ ਦੀ ਛੱਤ ਉਡਾ ਕੇ ਤਿੰਨ ਏਕੜ ਦੂਰ ਸੁੱਟੀ

ਖੇਤਾਂ ਵਿਚ ਡਿੱਗੀ ਲੋਹੇ ਦੀ ਚਾਦਰ।
ਠੱਠੀ ਭਾਈ,  (ਪੰਜਾਬੀ ਸਪੈਕਟ੍ਰਮ ਸਰਵਿਸ)- ਸ਼ੁੱਕਰਵਾਰ ਸਵੇਰੇ ਇਲਾਕੇ ਵਿੱਚ ਆਈ ਤੇਜ਼ ਹਨੇਰੀ ਅਤੇ ਝੱਖੜ ਨੇ ਲੋਹੇ ਦੀਆਂ ਚਾਦਰਾਂ ਦੀ ਭਾਰੀ ਛੱਤ ਉਡਾ ਕੇ ਤਿੰਨ ਏਕੜ ਦੂਰ ਸੁੱਟ ਦਿੱਤਾ।ਇਸ ਘਟਨਾ ‘ਚ ਝੋਨਾ ਲਵਾਈ ਲਈ ਖੇਤਾਂ ‘ਚ ਕੰਮ ਕਰਦੇ ਮਜ਼ਦੂਰ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਪਿੰਡ ਝੱਖੜਵਾਲਾ ਦੇ ਇੱਕ ਕਿਸਾਨ ਪਰਿਵਾਰ ਜਿਸ ਦਾ ਘਰ ਗੋਂਦਾਰਾ ਰੋਡ ‘ਤੇ ਖੇਤਾਂ ‘ਚ ਪਾਇਆ ਹੋਇਆ ਹੈ ਵੱਲੋਂ ਕੰਬਾਈਨ ਖੜ੍ਹਾਉਣ ਲਈ ਬਣਾਇਆ ਹੋਇਆ ਦਰਵਾਜ਼ਾ ਜਿਸ ਜਿਸ ਦੀ ਛੱਤ ਉੱਪਰ ਲੋਹੇ ਦੀਆਂ ਚਾਦਰਾਂ ਪਾਈਆਂ ਹੋਈਆਂ ਸਨ ਅੱਜ ਸਵੇਰੇ ਆਈ ਤੇਜ਼ ਹਨੇਰੀ ਉਕਤ ਛੱਤ ਨੂੰ ਉਡਾ ਕੇ ਲੈ ਗਈ ਜੋ ਤਿੰਨ ਏਕੜ ਉੱਡਦੀ ਹੋਈ ਦੂਰ ਜਾ ਡਿੱਗੀ।