ਲੱਖਾਂ ਦੀ ਅਫ਼ੀਮ ਸਮੇਤ ਦੋ ਕਾਬੂ

ਅਜੀਤਵਾਲ, (ਪੰਜਾਬੀ ਸਪੈਕਟ੍ਰਮ ਸਰਵਿਸ)- ਮੋਗਾ ਜ਼ਿਲ੍ਹੇ ਦੇ ਸੀ.ਆਈ.ਏ ਸਟਾਫ਼ ਧਰਮਕੋਟ ਨੇ ਖ਼ਾਸ ਮੁਖ਼ਬਰ ਦੀ ਸੂਚਨਾ ‘ਤੇ ਲੱਖਾਂ ਦੀ ਤਿੰਨ ਕਲੋਂ ਅਫ਼ੀਮ ਸਮੇਤ ਦੋ ਜਣਿਆ ਨੂੰ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀਆਂ ਦੀ ਪਹਿਚਾਣ ਮੋਗਾ ਦੇ ਮਕੈਨਿਕ ਗੁਰਦੇਵ ਸਿੰਘ ਅਤੇ ਅਵਤਾਰ ਸਿੰਘ ਵਾਸੀ ਲੁਧਿਆਣਾ, ਟਰੱਕ ਚਾਲਕ ਵਜੋਂ ਹੋਈ ਹੈ। ਪੁਲਿਸ ਨੇ ਨਸ਼ਾ ਵਿਰੋਧੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਟੈੱਸਟ ਕਰਵਾਇਆ।