ਅੰਮਿ੍ਰਤਧਾਰੀ ਸਿੰਘ ਦੀ ਕੁੱਟਮਾਰ ਤੇ ਕਕਾਰਾਂ ਦੀ ਕੀਤੀ ਬੇਅਬਦੀ

ਪੀ ਐਚ ਸੀ ਦੋਦਾ ਵਿਖੇ ਜੇਰੇ ਇਲਾਜ ਇਕਬਾਲ ਸਿੰਘ ਵਾਸੀ ਲੁਹਾਰਾ।
ਪੀ ਐਚ ਸੀ ਦੋਦਾ ਵਿਖੇ ਜੇਰੇ ਇਲਾਜ ਇਕਬਾਲ ਸਿੰਘ ਵਾਸੀ ਲੁਹਾਰਾ।

ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ – ਪੁਲਿਸ ਚੌਕੀ ਇੰਚਾਰਜ

ਸ੍ਰੀ ਮੁਕਤਸਰ ਸਾਹਿਬ, (ਤੇਜਿੰਦਰ ਧੂੜੀਆ, ਸੁਖਵੰਤ ਸਿੰਘ) ਇਥੋਂ ਥੋੜੀ ਦੂਰ ਪੈਂਦੇ ਪਿੰਡ ਲੁਹਾਰਾ ਵਿਖੇ ਅਮਿ੍ਰਤਧਾਰੀ ਸਿੰਘ ਵੱਲੋ ਕੁੱਟਮਾਰ ਤੇ ਕਕਾਰਾਂ ਦੀ ਬੇਅਬਦੀ ਕਰਨ ਦੇ ਕਥਿਤ ਤੌਰ ਤੇ ਦੋਸ਼ ਲਗਾਏ ਹਨ। ਪੁਲਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਇਕਬਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਲੁਹਾਰਾ ਨੇ ਦੱਸਿਆ ਕਿ ਉਹ ਬਾਜੀਗਰ ਜਾਤੀ ਨਾਲ ਸਬੰਧ ਰੱਖਦਾ ਹਾਂ।
ਇਸ ਕਰਕੇ ਸਰਕਾਰ ਵੱਲੋ ਆਟਾ ਦਾਲ ਸਕੀਮ ਤਹਿਤ ਮੇਰਾ ਨੀਲਾ ਕਾਰਡ ਬਣਿਆ ਹੋਇਆ ਹੈ। ਜਦ ਮੈ ਰਾਸ਼ਨ ਲੈਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ ਤਾਂ ਅਚਾਨਕ ਹੀ ਪਿੰਡ ਦੇ ਕੁਝ ਹੁਲੜਬਾਜਾਂ ਨੇ ਮੈਨੂੰ ਪਾਸੇ ਕਰਨ ਦੀ ਕੋਸਿਸ਼ ਕੀਤੀ ਤਾਂ ਮੈ ਉਹਨਾਂ ਨੂੰ ਵਾਰੀ ਸਿਰ ਆਪਣਾ ਰਾਸ਼ਨ ਲੈਣ ਲਈ ਕਿਹਾ ਤਾਂ ਉਹਨਾਂ ਨੇ ਇੱਕ ਗਿਣੀ ਮਿੱਥੀ ਸਾਜਿਸ ਤਹਿਤ ਮੈਨੂੰ ਵਾਲਾਂ ਤੋ ਫੜ ਕੇ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਗਲ ਵਿੱਚ ਪਾਈ ਸ੍ਰੀ ਸਾਹਿਬ ਨੂੰ ਤੋੜ ਦਿੱਤਾ ਅਤੇ ਮੇਰੇ ਕਕਾਰਾਂ ਦੀ ਬੇਅਬਦੀ ਕੀਤੀ।
ਇਸ ਸਮੇ ਪਿੰਡ ਦੇ ਮੌਜੂਦ ਲੋਕਾਂ ਨੇ ਮੈਨੂੰ ਚਾਰ ਜਾਣਕਾਰ ਅਤੇ ਛੇ ਅਣਪਛਾਤੇ ਹੁਲੜਬਾਜਾਂ ਦੇ ਚੁੱਗਲ ਵਿੱਚੋ ਬੜੀ ਮੁਸ਼ਕਲ ਨਾਲ ਅਜਾਦ ਕਰਵਾਇਆ ਅਤੇ ਮੈਨੂੰ ਜਖਮੀ ਹਾਲਤ ਵਿੱਚ ਮੁੱਢਲਾ ਸਿਹਤ ਕੇਦਰ ਦੋਦਾ ਵਿੱਚ ਭਰਤੀ ਕਰਵਾਇਆ।  ਜਦ ਇਸ ਸਬੰਧੀ ਦੋਦਾ ਪੁਲਿਸ ਚੌਕੀ ਇੰਚਾਰਜ ਜਗਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਿਕਾਇਤ ਮਿਲ ਗਈ ਹੈ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।