ਆਉਣ ਵਾਲੇ ਕਾਲੇ ਪਾਣੀ ਦਾ ਫਾਲਟ ਕੱਢਣਾ ਸਾਫ਼ਾ ਪਾਣੀ ਮੁਹੱਈਆ ਕਰਵਾਇਆ

ਗਿੱਦੜਬਾਹਾ, 12ਮਈ(ਸੰਧਿਆ ਜਿੰਦਲ)-ਪਿਛਲੇ ਲੰਬੇ ਸਮੇਂ ਤੋਂ ਸਿੱਖ ਮੁਹੱਲਾ ਵੀ ਗਲੀ ਨੰਬਰ ਇੱਕ ਵਿੱਚ ਵਾਟਰ ਸਪਲਾਈ ਵੱਲੋਂ ਜਦੋਂ ਵੀ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਸੀ ਤਾਂ ਕੁਝ ਘਰਾਂ ਦੇ ਵਿੱਚ ਸੀਵਰੇਜ਼ ਦਾ ਕਾਲਾ ਪਾਣੀ ਆਉਣ ਕਾਰਨ ਪਰਿਵਾਰ ਦੇ ਮੈਂਬਰ ਕਾਫ਼ੀ ਪ੍ਰੇਸ਼ਾਨ ਸਨ। ਹੁਣ ਮੁਰੰਮਤ ਕਰਵਾਉਣ ਤੋਂ ਬਾਅਦ ਪਰਿਵਾਰਿਕ ਮੈਂਬਰ ਖੁਸ਼ ਹਨ। ਪਰਿਵਾਰਿਕ ਮੈਂਬਰਾਂ ਵੱਲੋਂ ਗੰਦਾ ਅਤੇ ਬਦਬੂਦਾਰ ਪਾਣੀ ਦੀ ਸਪਲਾਈ ਹੋਣ ਦੀ ਜਦੋਂ ਸ਼ਿਕਾਇਤ ਵਾਟਰ ਅਤੇ ਸੀਵਰੇਜ਼ ਵਿਭਾਗ ਦੇ ਜੇਈ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਤੁਰੰਤ ਹਰਕਤ ਵਿੱਚ ਆਉਂਦਿਆਂ ਜੇਈ ਲਖਵਿੰਦਰ ਸਿੰਘ ਵੱਲੋਂ ਬਲਦੇਵ ਸਿੰਘ ਦੀ ਟੀਮ ਨੂੰ ਭੇਜ ਕੇ ਫਾਲਟ ਕਢਵਾਇਆ ਗਿਆ। ਜੇਈ ਲਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਲੋਕਾਂ ਵੱਲੋਂ ਜੋ ਨਿੱਜੀ ਕੁਨੈਕਸ਼ਨ ਲਗਵਾਏ ਗਏ ਹਨ, ਉਹ ਪਾਣੀ ਦੀਆਂ ਪਾਈਪਾਂ ਧਰਤੀ ਹੇਠ ਫਟ ਜਾਂਦੀਆਂ ਹਨ। ਖਰਾਬ ਹੋ ਜਾਂਦੀਆਂ ਹਨ ਜਿਸ ਕਾਰਨ ਸਬੰਧਿਤ ਘਰਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵਿੱਚ ਕਾਲਾ, ਗੰਦਾ ਬਦਬੂਦਾਰ ਪਾਣੀ ਆਉਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹ ਕਿ ਜਿੰਨ੍ਹਾਂ ਘਰਾਂ ਦੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ 30-40ਸਾਲ ਪੁਰਾਣੀਆਂ ਹਨ ਅਤੇ ਉਨ੍ਹਾਂ ਦੇ ਘਰਾਂ ਵਿੱਚ ਕਾਲਾ ਪਾਣੀ ਆਉਂਦਾ ਹੈ ਤਾਂ ਉਹ ਆਪਣੀਆਂ ਘਰਾਂ ਦੀਆਂ ਪਾਈਪਾਂ ਜ਼ਰੂਰ ਬਦਲ ਲੈਣ ਅਤੇ ਕਿਸੇੇ ਨੂੰ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਸੰਪਰਕ ਕਰਨ।