ਗਰੀਬ ਦੇ ਖੋਖਿਆਂ ਨੂੰ ਅੱਗ ਲਾ ਕੇ ਕੀਤਾ ਸੁਆਹ

ਕੋਟਕਪੂਰਾ,(ਅਰਸ਼ਦੀਪ ਸਿੰਘ ਅਰਸ਼ੀ) :- ਨੇੜਲੇ ਪਿੰਡ ਕੋਟਸੁਖੀਆ ਵਿਖੇ ਕੁਝ ਸ਼ਰਾਰਤੀ ਅਨਸਰਾਂ ਨੇ ਰਾਤ ਨੂੰ ਕਰੀਬ 10:30 ਵਜੇ ਦਾਣਾ ਮੰਡੀ ਨੇੜੇ ਫ਼ਲ-ਫਰੂਟ ਵੇਚਣ ਵਾਲੇ ਦੋ ਵਿਅਕਤੀਆਂ ਦੇ ਆਰਜ਼ੀ ਬਣਾਏ ਖੋਖਿਆਂ ਨੂੰ ਅੱਗਲਾ ਦਿੱਤੀ ਗਈ। ਜਾਣਕਾਰੀ ਅਨੁਸਾਰ ਮਾਨਾ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਕੋਟਸੁਖੀਆ ਅਤੇ ਇਕ ਹੋਰ ਪ੍ਰਵਾਸੀ ਮਜ਼ਦੂਰ ਪਵਨ ਪਿੰੰਡ ’ਚ ਫ਼ਲ-ਫਰੂਟ ਲਿਆ ਕੇ ਵੇਚਦੇ ਹਨ। ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਆਦੇਸ਼ ’ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਸੂਚਨਾ ਮਿਲਣ ’ਤੇ ਥਾਣਾ ਸਦਰ ਕੋਟਕਪੂਰਾ ਦੀ ਐਸ.ਐਚ.ਓ ਬੇੇਅੰਤ ਕੌਰ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦਾ ਨੇੜਲੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਜਲਦੀ ਹੀ ਪਤਾ ਲਾਇਆ ਜਾਵੇਗਾ।