ਗੈਸ ਸਿਲੰਡਰ ਨੂੰ ਲੱਗੀ ਅੱਗ ਕਾਰਨ ਘਰ ਦਾ ਸਮਾਨ ਸੜ ਕੇ ਰਾਖ

ਸ੍ਰੀ ਮੁਕਤਸਰ ਸਾਹਿਬ, 17 ਮਈ (ਸੁਖਵੰਤ ਸਿੰਘ)- ਇੱਥੋ ਥੋੜੀ ਦੂਰ ਪੈਦੇ ਪਿੰਡ ਲੁੰਡੇਵਾਲਾ ਵਿਖੇ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ ਘਰ ਦਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੱਦੇ ਹੋਏ ਪਿੰਡ ਦੇ ਸਰਪੰਚ ਵਜੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਛਿੰਦਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਲੁੰਡੇਵਾਲਾ ਦੇ ਘਰ ਰਿਸਤੇਦਾਰ ਆਏ ਹੋਏ ਸਨ ਤਾ ਉਹਨਾਂ ਦੇ ਲਈ ਜਦ ਚਾਹ ਬਣਾਉਣ ਲੱਗੇ ਤਾ ਅਚਾਨਕ ਗੈਸ ਲੀਕ ਹੋ ਗਈ। ਜਿਸ ਨਾਲ ਘਰ ਵਿੱਚ ਅੱਗ ਲੱਗਣ ਨਾਲ ਮੋਟਰ-ਸਾਇਕਲ, ਫਰਿਜ, ਕੂਲਰ ਅਤੇ ਹੋਰ ਘਰ ਦਾ ਕੀਮਤੀ ਸਮਾਨ ਸੜ ਕੇ ਰਾਖ ਹੋ ਗਿਆ। ਇਸ ਦੀ ਸੂਚਨਾ ਥਾਣਾ ਕੋਟਭਾਈ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਪਿੰਡ ਵਾਸੀਆਂ ਨੂੰ ਸਰਕਾਰ ਤੋ ਹੋਏ ਨੁਕਸਾਨ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।
ਕੈਪਸ਼ਨ – ਪਿੰਡ ਲੁੰਡੇਵਾਲਾ ਵਿਖੇ ਗੈਸ ਸਿਲੰਡਰ ਨਾਲ ਲੱਗੀ ਅੱਗ ਨੁਕਸਾਨਿਆਂ ਸਮਾਨ।