ਜਿਲ੍ਹਾ ਪੁਲਿਸ ਨੇ 1500 ਲੀਟਰ ਲਾਹਣ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਕਾਬੂ 

ਸ੍ਰੀ ਮੁਕਤਸਰ ਸਾਹਿਬ , (ਤੇਜਿੰਦਰ ਧੂੜੀਆ/ਸੁਖਵੰਤ ਸਿੰਘ) ਜਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਜਬੱਚਨ ਸਿੰਘ ਸੰਧੂ ਐੱਸ.ਐੱਸ.ਪੀ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ, ਸ.ਗੁਰਤੇਜ ਸਿੰਘ ਡੀ.ਐੱਸ.ਪੀ ਗਿੱਦੜਬਾਹਾ ਜੀ ਦੀ ਅਗਵਾਈ ਹੇਠ, ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਸਮੇਤ ਪੁਲਿਸ ਪਾਰਟੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਜਗਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਥੇਹੜੀ ਦੇ ਘਰ ਵਿੱਚ ਚੈਕਿੰਗ ਕੀਤੀ ਗਈ।
ਦੌਰਾਨੇ ਚੈਕਿੰਗ ਜਗਮੀਤ ਸਿੰਘ ਦੇ ਘਰ ਵਿੱਚੋਂ 5 ਡਰੰਮ 200 ਲੀਟਰ ਵਾਲੇ  ਅਤੇ 2 ਡਰੰਮ 50 ਲੀਟਰ ਵਾਲੇ ਲਾਹਣ ਬ੍ਰਾਮਦ ਕੀਤੀ ਕੁੱਲ 1100 ਲੀਟਰ ਲਾਹਣ ਸਮੇਤ ਭੱਠੀ ਦਾ ਸਮਾਨ ਬਰਾਮਦ ਕੀਤਾ ਗਿਆ ਅਤੇ ਨਾਲ ਹੀ ਦਲਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਥੇਹੜੀ ਦੇ ਘਰ ਵਿੱਚੋਂ 2 ਡਰੰਮ 200 ਲੀਟਰ ਵਾਲੇ ਲਾਹਨ ਕੁੱਲ 400 ਲੀਟਰ ਲਾਹਨ ਸਮੇਤ ਭੱਠੀ ਦਾ ਸਾਮਾਨ ਬਰਾਮਦ  ਕੀਤਾ ਹੈ। ਜਿਸ ਤੇ ਦੋਨਾਂ ਘਰਾਂ ਵਿੱਚੋਂ  ਕੁੱਲ  1500 ਲੀਟਰ ਲਾਹਣ ਬਰਾਮਦ ਕਰਕੇ ਦੋਸ਼ੀ ਜਗਮੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਅਤੇ ਦੋਸ਼ੀ ਦਲਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀਆਨ ਥੇਹੜੀ ਨੂੰ ਕਾਬੂ ਕਰ ਇਨ੍ਹਾਂ ਖਿਲਾਫ ਐਕਸਾਈਜ਼ ਐਕਟ ਦਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਅੱਗੇ ਤਫਤੀਸ਼ ਜਾਰੀ ਹੈ।