ਦੇਸੀ ਪਿਸਟਲ ਤੇ ਕਾਰਤੂਸਾਂ ਸਮੇਤ ਭਗੌੜਾ ਵਿਅਕਤੀ ਕਾਬੂ

ਸ੍ਰੀ ਮੁਕਤਸਰ ਸਾਹਿਬ, (ਸੁਖਵੰਤ ਸਿੰਘ): ਨਸ਼ਾ ਤਸਕਰ ਸਤਪਾਲ ਸਿੰਘ ਉਰਫ ਸੱਤੀ ਨੂੰ ਕਬਰਵਾਲਾ ਪੁਲਿਸ ਨੇ ਹੋਡਾਂ ਸਿਟੀ ਕਾਰ, ਦੇਸੀ ਪਿਸਟਲ ਅਤੇ ਚਾਰ ਜਿੰਦਾ ਕਾਰਤੂਸਾਂ ਸਮੇਤ ਗਿ੍ਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਮਲੋਟ ਐਮ ਐਸ ਔਲਖ ਨੇ ਦੱਸਿਆ ਕਿ ਮੁਲਜ਼ਮ ਸਮੇਤ ਪਰਿਵਾਰ ‘ਤੇ ਕਈ ਮਾਮਲੇ ਦਰਜ਼ ਹਨ। ਗਿ੍ਫਤਾਰ ਕੀਤੇ ਗਏ ਸਤਪਾਲ ਸਿੰਘ ਉਰਫ਼ ਸੱਤੀ ਵਿਰੁੱਧ ਥਾਣਾ ਸਿਟੀ ਮਲੋਟ, ਸਦਰ ਮਲੋਟ, ਲੰਬੀ ਅਤੇ ਥਾਣਾ ਕਬਰਵਾਲਾ ਵਿਚ ਐਨਡੀਪੀਐਸ, ਆਰਮਜ਼ ਐਕਟ ਅਤੇ ਇਰਾਦਾ ਕਤਲ ਦੇ ਕਰੀਬ 10 ਮੁਕੱਦਮੇ ਦਰਜ਼ ਹਨ, ਜਿਨ੍ਹਾਂ ‘ਚੋਂ ਥਾਣਾ ਸਦਰ ਮਲੋਟ ‘ਚ ਦਰਜ਼ ਇਕ ਲੜਾਈ ਦੇ ਮਾਮਲੇ ਵਿਚ ਜਦਕਿ ਥਾਣਾ ਕਬਰਵਾਲਾ ਵਿਚ ਦਰਜ਼ ਇਰਾਦਾ ਕਤਲ ਅਤੇ ਲੜਾਈ ਝਗੜੇ ਦੇ ਦੋ ਮਾਮਲਿਆਂ ਵਿਚ ਬਰੀ ਹੋ ਚੁੱਕਾ ਹੈ ਅਤੇ ਇਕ ਮਾਮਲੇ ਵਿਚ ਸਜਾ ਪਾ ਚੁੱਕਾ ਹੈ। ਜਦਕਿ ਥਾਣਾ ਕਬਰਵਾਲਾ ਦੇ ਮੁਕੱਦਮਾ ਨੰਬਰ 70 ਧਾਰਾ 379 ਦੇ ਮਾਮਲੇ ਵਿਚ ਭਗੌੜਾ ਚੱਲ ਰਿਹਾ ਸੀ ਜਦਕਿ ਇਰਾਦਾ ਕਤਲ, ਅਤੇ ਐਨਡੀਪੀਐਸ ਐਕਟ ਦੇ 6 ਮਾਮਲਿਆਂ ਵਿਚ ਲੋੜੀਂਦਾ ਸੀ। ਜਿਸ ਨੂੰ ਕਬਰਵਾਲਾ ਅਧੀਨ ਪੁਲਿਸ ਚੌਂਕੀ ਪੰਨੀਵਾਲਾ ਦੇ ਇੰਚਾਰਜ਼ ਸਬ ਇੰਸਪੈਕਟਰ ਗੁਰਾਂਦਿੱਤਾ ਸਿੰਘ ਨੇ ਗਸ਼ਤ ਦੌਰਾਨ ਮਿੱਡਾ ਤੋਂ ਰਾਣੀਵਾਲਾ ਿਲੰਕ ਮਾਰਗ ਤੋਂ ਗਿ੍ਫਤਾਰ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ।