ਦੋਦਾ ਵਿਖੇ ਕੋਰੋਨਾ ਦੇ ਮਰੀਜ ਆਉਣ ਕਰਕੇ ਸੁੰਨਸਾਨ ਰਿਹਾ ਬਾਜ਼ਾਰ

ਸ੍ਰੀ ਮੁਕਤਸਰ ਸਾਹਿਬ, 04 ਮਈ (ਤੇਜਿੰਦਰ ਧੂੜੀਆ)  ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਮੁੱਖ ਕਸਬੇ ਦੋਦਾ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਪੁਸ਼ਟੀ ਹੋਣ ਕਰਕੇ ਪੁਲਸ ਪ੍ਰਸਾਸ਼ਨ ਵੱਲੋ ਕਸਬੇ ਅੰਦਰ ਇੱਕ ਦਮ ਸ਼ਖਤੀ ਵਧਾ ਦਿੱਤੀ ਗਈ ਹੈ ਅਤੇ ਕਸਬੇ ਦੇ ਮੁੱਖ ਚੌਕਾਂ ਤੇ ਪੁਲਸ ਵੱਲੋਂ ਪਹਿਰੇ ਦਿੱਤੇ ਜਾ ਰਹੇ ਹਨ। ਇਸ ਦੌਰਾਨ ਕਸਬੇ ਵਿੱਚ ਕਿਸੇ ਵੀ ਅਗਿਆਤ ਵਿਅਕਤੀ ਨੂੰ ਦਾਖਲ ਨਹੀ ਹੋਣ ਦਿੱਤਾ ਜਾ ਰਿਹਾ ਹੈ। ਪੁਲਸ ਵੱਲੋ ਵਧਾਈ ਇਸ ਸਖਤੀ ਸਦਕਾ ਕਸਬੇ ਅੰਦਰ ਚਾਰ ਚੁਫੇਰੇ ਸੁੰਨਸਾਨ ਛਾਈ ਹੋਈ ਹੈ। ਇਸ ਸਬੰਧੀ ਪੁਲਸ ਚੌਕੀ ਦੇ ਇੰਚਾਰਜ ਜਗਦੀਪ ਸਿੰਘ ਦੀ ਅਗਵਾਈ ਹੇਠ ਦਿਨ-ਰਾਤ ਥਾਂ ਥਾਂ ਨਾਕੇਬੰਦੀ ਦੇ ਨਾਲ ਨਾਲ ਗਸ਼ਤ ਕਰਕੇ ਮੁਸਤੈਦੀ ਨਾਲ ਪਹਿਰੇਦਾਰੀ ਕੀਤੀ ਜਾ ਰਹੀ ਹੈ। ਪੁਲਸ ਵੱਲੋ ਪੂਰੀ ਸਖਤੀ ਨਾਲ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਪਾਬੰਦ ਕੀਤਾ ਗਿਆ ਹੈ।