ਪਤਨੀ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਆਤਮਹੱਤਿਆ, ਪਤਨੀ ਸਣੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 8 ਮਈ (ਸੁਖਵੰਤ ਸਿੰਘ) :ਪਿੰਡ ਚੱਕ ਬੀੜ ਸਰਕਾਰ ‘ਚ ਰਹਿਣ ਵਾਲੇ ਨੌਜਵਾਨ ਨੇ ਪਤਨੀ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਸ ਤੇ ਥਾਣਾ ਸਦਰ ਪੁਲਿਸ ਨੇ ਨੌਜਵਾਨ ਦੀ ਪਤਨੀ, ਸਾਲੇ ਤੇ ਸਹੁਰੇ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਿ੍ਰਤਕ ਅਸ਼ੋਕ ਕੁਮਾਰ ਦੀ ਮਾਂ ਵੀਨਾ ਰਾਣੀ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਬਠਿੰਡਾ ਵਾਸੀ ਆਸ਼ਾ ਰਾਣੀ ਨਾਲ ਹੋਇਆ ਸੀ। ਉਸ ਅਨੁਸਾਰ ਉਸ ਦੇ ਬੇਟੇ ਨਾਲ ਉਸ ਦੀ ਨੂੰਹ ਦੀ ਸ਼ੁਰੂ ਤੋਂ ਹੀ ਅਣਬਣ ਰਹਿਣ ਲੱਗੀ ਤੇ ਕਰੀਬ ਛੇ ਮਹੀਨੇ ਬਾਅਦ ਹੀ ਨਾਰਾਜ਼ ਹੋਈ ਨੂੰਹ ਆਪਣੇ ਪੇਕੇ ਬਠਿੰਡੇ ਚਲੀ ਗਈ। ਉਸ ਨੇ ਦੱਸਿਆ ਕਿ ਬਠਿੰਡੇ ਜਾ ਕੇ ਆਸ਼ਾ ਰਾਣੀ ਨੇ ਉਸ ਦੇ ਬੇਟੇ ਖ਼ਿਲਾਫ਼ ਦਾਜ ਦਾ ਮਾਮਲਾ ਦਰਜ ਕਰਵਾ ਦਿੱਤਾ। ਇਸ ਦੇ ਬਾਅਦ ਆਸ਼ਾ ਰਾਣੀ ਨੇ ਵੱਖ ਤੋਂ ਖਰਚੇ ਦਾ ਕੇਸ ਵੀ ਬਠਿੰਡਾ ਦੀ ਅਦਾਲਤ ‘ਚ ਦਰਜ਼ ਕਰਵਾ ਦਿੱਤਾ। ਉਸ ਅਨੁਸਾਰ ਉਸ ਦੀ ਨੂੰਹ ਦੁਆਰਾ ਦਰਜ ਕਰਵਾਏ ਕੇਸਾਂ ਤੋਂ ਅਸ਼ੋਕ ਕੁਮਾਰ ਕਾਫੀ ਪਰੇਸ਼ਾਨ ਰਹਿੰਦਾ ਸੀ ਇਸੇ ਕਾਰਨ 5 ਮਈ ਨੂੰ ਉਸ ਨੇ ਆਪਣੇ ਕਮਰੇ ‘ਚ ਜਾ ਕੇ ਕੋਈ ਜ਼ਹਿਰਲੀ ਚੀਜ ਨਿਗਲ ਕੇ ਆਪਣੀ ਜਾਨ ਦੇ ਦਿੱਤੀ। ਉਕਤ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਦਰ ਪੁਲਿਸ ਨੇ ਮਿ੍ਰਤਕ ਦੀ ਪਤਨੀ ਆਸ਼ਾ ਰਾਣੀ, ਸਾਲੇ ਅਮਨ ਕੁਮਾਰ ਤੇ ਸਹੁਰੇ ਰਾਮ ਲਾਲ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।