ਪਿੰਡ ਚੰਨੂੰ ‘ਚ ਡਿਊਟੀ ਦੇ ਰਹੇ ਹੋਮ ਗਾਰਡ ਜਵਾਨ ਦੀ ਲਾਸ਼ ਨਹਿਰ ‘ਚ ਮਿਲੀ 

ਮਲੋਟ: 11 ਮਈ(ਕ੍ਰਿਸ਼ਨ ਮਿੱਡਾ) ਥਾਣਾ ਲੰਬੀ ‘ਚ ਪੈਦੇ ਪਿੰਡ ਚੰਨੂੰ ‘ਚ ਡਿਊਟੀ ਦੇ ਰਹੇ ਹੋਮ ਗਾਰਡ ਜਵਾਨ ਦੀ ਲਾਸ਼ ਸੋਮਵਾਰ ਨੂੰ ਨਹਿਰ ‘ਚ ਮਿਲੀ ਥਾਣਾ ਲ਼ੰਬੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾ ਤੇ 174 ਦੇ ਅਧੀਨ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਮਲੋਟ ਦੇ ਸਰਕਾਰੀ ਹਸਪਤਾਲ ਵਿੱਚ ਲਿਆਦਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਅਬੁੱਲ ਖੁਰਾਨਾ ਨਿਵਾਸੀ ਹੋਮਗਾਰਡ ਜਵਾਨ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਦੀ ਪਤਨੀ ਸੁਰਜੀਤ ਕੌਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਲਿਖਵਾਇਆ ਕਿ ਉਸਦਾ ਪਤੀ ਥਾਣਾ ਲੰਬੀ ਵਿੱਚ ਤੈਨਾਤ ਸੀ ਅਤੇ ਸੋਮਵਾਰ ਨੂੰ ਰੋਜਾਨਾ ਦੀ ਤਰ੍ਹਾਂ ਅਪਣੇ ਘਰੋ ਵਰਦੀ ਪਾ ਕੇ ਸਵੇਰੇ 7 ਵਜੇ ਥਾਣਾ ਲੰਬੀ ਗਿਆ ਸੀ ਕਿ ਦੁਪਹਿਰ ਕਰੀਬ 12 ਵਜੇ ਉਹਨਾਂ ਨੂੰ ਸੂਚਨਾ ਮਿਲੀ ਕਿ ਉਸਦਾ ਪਤੀ ਲਖਵਿੰਦਰ ਸਿੰਘ ਸਰਹਿੰਦ ਫੀਡਰ ਵਿੱਚ ਡਿੱਗ ਪਿਆ ਹੈ । ਸੂਚਨਾ ਮਿਲਦਿਆ ਹੀ ਮੈ ਅਪਣੇ ਦੋਵਾਂ ਲਡਕਿਆ ਨੂੰ ਨਾਲ ਲੈ ਕੇ ਡੱਬਵਾਲੀ ਰੋਡ ਤੇ ਨਹਿਰ ਕਿਨਾਰੇ ਪੁਹੰਚੀ ਤਾਂ ਮੇਰੇ ਪਤੀ ਦੇ ਵਰਦੀ ਪਾਈ ਹੋਈ ਸੀ ਅਤੇ ਪਾਣੀ ਨਾਲ ਭਿਜਿਆ ਹੋਇਆ ਸੀ। ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜ਼ਿਸ ਨਹੀ ਸੀ ਪ੍ਰੰਤੂ ਕਈ ਦਿਨਾ ਤੋ ਚੁੱਪਚਾਪ ਜਿਹਾ ਰਹਿ ਰਿਹਾ ਸੀ ਜਿਸ ਤੋ ਲੱਗਦਾ ਹੈ ਕਿ ਉਹ ਕਈ ਦਿਨਾਂ ਤੋ ਪ੍ਰੇਸ਼ਾਨ ਸੀ। ਪੁਲਿਸ ਨੇ ਦੱਸਿਆ ਕਿ ਲਖਵਿੰਦਰ ਦੀ ਡਿਊਟੀ ਕੋਰੋਨਾ ਵਾਇਰਸ ਲਈ ਪਿੰਡ ਚੰਨੂੰ ‘ਚ ਲੱਗੀ ਹੋਈ ਸੀ।